ਛੋਟੀਆਂ ਬੱਚਤ ਯੋਜਨਾਵਾਂ : ਸਰਕਾਰ ਨੇ ਜਨਵਰੀ-ਮਾਰਚ ਤਿਮਾਹੀ ਲਈ ਸਥਿਰ ਰੱਖੀਆਂ ਵਿਆਜ ਦਰਾਂ

01/01/2020 5:14:22 PM

ਨਵੀਂ ਦਿੱਲੀ — ਸਰਕਾਰ ਨੇ ਚਾਲੂ ਵਿੱਤੀ ਸਾਲ ਦੀ ਆਖਰੀ ਤਿਮਾਹੀ (ਜਨਵਰੀ-ਮਾਰਚ) ਲਈ ਆਪਣੀਆਂ ਛੋਟੀਆਂ ਬੱਚਤ ਯੋਜਨਾਵਾਂ ਲਈ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕ ਜਮ੍ਹਾ ਦਰ ’ਚ ਨਰਮੀ ਦੇ ਬਾਵਜੂਦ ਸਰਕਾਰ ਦੇ ਰਾਸ਼ਟਰੀ ਬੱਚਤ ਪੱਤਰ (ਐੱਨ. ਐੱਸ. ਸੀ.), ਪਬਲਿਕ ਪ੍ਰਾਵੀਡੈਂਟ ਫੰਡ (ਪੀ. ਪੀ. ਐੱਫ.) ਵਰਗੀਆਂ ਛੋਟੀਆਂ ਬੱਚਤ ਯੋਜਨਾਵਾਂ ’ਤੇ 2019-20 ਦੀ ਆਖਰੀ ਤਿਮਾਹੀ ਲਈ ਵਿਆਜ ਦਰਾਂ ਨੂੰ ਸਥਿਰ ਰੱਖਿਆ ਗਿਆ ਹੈ। ਵਿੱਤ ਮੰਤਰਾਲਾ ਵਲੋਂ ਅੱਜ ਜਾਰੀ ਇਕ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਪੀ. ਪੀ. ਐੱਫ. ਅਤੇ ਐੱਨ. ਐੱਸ. ਸੀ. ’ਤੇ ਸਾਲਾਨਾ 7.9 ਫੀਸਦੀ ਦੀ ਦਰ ਨਾਲ ਵਿਆਜ ਬਣਿਆ ਰਹੇਗਾ। ਉੱਥੇ ਹੀ ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.) ’ਤੇ 7.6 ਫੀਸਦੀ ਦੀ ਦਰ ਨਾਲ ਵਿਆਜ ਦੇਣ ਯੋਗ ਹੋਵੇਗਾ ਅਤੇ ਇਹ 113 ਮਹੀਨਿਆਂ ’ਚ ਮਚਿਓਰ ਹੋਵੇਗਾ।


Related News