ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਮਿਲਣਾ ਹੋਵਗਾ ਆਸਾਨ

12/17/2017 4:03:04 PM

ਨਵੀਂ ਦਿੱਲੀ— ਛੋਟੇ ਕਾਰੋਬਾਰੀ ਸੈਕਟਰਾਂ ਨੂੰ ਕਰਜ਼ਾ ਉਪਲੱਬਧ ਕਰਾਉਣ ਲਈ ਵਿੱਤ ਮੰਤਰਾਲੇ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਐੱਮ. ਐੱਸ. ਐੱਮ. ਈ. ਕੇਂਦਰਿਤ ਬਰਾਂਚਾਂ ਖੋਲ੍ਹਣ ਨੂੰ ਕਿਹਾ ਹੈ। ਦੇਸ਼ 'ਚ ਐੱਮ. ਐੱਸ. ਐੱਮ. ਈ. ਖੇਤਰ ਵੱਡੀ ਗਿਣਤੀ 'ਚ ਰੁਜ਼ਗਾਰ ਉਪਲੱਬਧ ਕਰਾਉਂਦਾ ਹੈ ਅਤੇ ਕੁੱਲ ਨਿਰਮਾਣ 'ਚ ਇਸ ਦਾ ਹਿੱਸਾ 40 ਫੀਸਦੀ ਬੈਠਦਾ ਹੈ। 
ਸੂਤਰਾਂ ਨੇ ਕਿਹਾ ਕਿ ਇਸ ਸੈਕਟਰ ਲਈ ਬੈਂਕਾਂ ਨੂੰ ਵਿਸ਼ੇਸ਼ ਬਰਾਂਚਾਂ ਖੋਲ੍ਹਣ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ 'ਚ ਕੁਸ਼ਲ ਕਰਮਚਾਰੀ ਹੋਣੇ ਚਾਹੀਦੇ ਹਨ, ਜੋ ਐੱਮ. ਐੱਸ. ਐੱਮ. ਈ. ਸੈਕਟਰ ਦੀ ਜ਼ਰੂਰਤ ਨੂੰ ਪੂਰਾ ਕਰ ਸਕਣ। ਇਸ ਬਾਰੇ ਫੈਸਲਾ ਪਿਛਲੇ ਮਹੀਨੇ ਵਿੱਤ ਮੰਤਰਾਲੇ ਵੱਲੋਂ ਆਯੋਜਿਤ 'ਪੀ. ਐੱਸ. ਬੀ. ਮੰਥਨ' 'ਚ ਲਿਆ ਗਿਆ ਸੀ। 
ਇਸ ਦੇ ਇਲਾਵਾ ਉਨ੍ਹਾਂ ਨੂੰ ਕਲਸਟਰ ਆਧਾਰਿਤ ਕਰਜ਼ਾ ਵੀ ਵਧਾਉਣ ਨੂੰ ਕਿਹਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਬਰਾਂਚਾਂ ਜ਼ਰੀਏ ਐੱਮ. ਐੱਸ. ਐੱਮ. ਈ. ਸੈਕਟਰ ਨੂੰ ਕਰਜ਼ਾ ਦੇਣਾ ਆਸਾਨ ਹੋਵੇਗਾ ਅਤੇ ਇਸ ਕੰਮ 'ਚ ਤੇਜ਼ੀ ਆਵੇਗੀ। ਸੂਤਰਾਂ ਨੇ ਕਿਹਾ ਕਿ ਕਰਜ਼ੇ ਦੀ ਸੁਵਿਧਾ ਵਧਾਉਣ ਲਈ ਘੱਟੋ-ਘੱਟ 50 ਕਲਸਟਰਾਂ ਦੀ ਪਛਾਣ ਕੀਤੀ ਗਈ ਹੈ।


Related News