ਸੁਸਤ ਪਈ ਮੈਨੂਫੈਕਚਰਿੰਗ ਦੀ ਰਫਤਾਰ, ਨਵੇਂ ਆਰਡਰ ਦੀ ਰੁਕੀ ਤੇਜ਼ੀ, ਨੌਕਰੀਆਂ ਦੇ ਮਾਮਲੇ ’ਚ ਗ੍ਰੋਥ ਬਰਕਰਾਰ

Friday, Aug 02, 2024 - 02:00 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਨਿਰਮਾਣ ਖੇਤਰ (ਮੈਨੂਫੈਕਚਰਿੰਗ ਸੈਕਟਰ) ’ਚ ਜੁਲਾਈ ਦਾ ਮਹੀਨਾ ਥੋੜ੍ਹਾ ਸੁਸਤ ਸਾਬਤ ਹੋਇਆ। ਬੀਤੇ ਮਹੀਨੇ ਦੌਰਾਨ ਕਾਰਖਾਨਿਆਂ ਦੇ ਸਾਹਮਣੇ ਨਵੇਂ ਆਰਡਰ ਦੀ ਵਾਧੇ ਦੀ ਰਫਤਾਰ ਘੱਟ ਹੋਣ ਨਾਲ ਦਿੱਕਤਾਂ ਆਈਆਂ। ਇਸ ਦੌਰਾਨ ਜੁਲਾਈ ਮਹੀਨੇ ’ਚ ਨਿਰਮਾਣ ਖੇਤਰ ਦੀ ਤਰੱਕੀ ਦੀ ਰਫਤਾਰ ਘੱਟ ਰਹੀ। ਹਾਲਾਂਕਿ ਨੌਕਰੀਆਂ ਦੇ ਮਾਮਲੇ ’ਚ ਗ੍ਰੋਥ ਬਰਕਰਾਰ ਹੈ।

ਐੱਸ. ਐਂਡ ਪੀ. ਗਲੋਬਲ ਵੱਲੋਂ ਤਿਆਰ ਐੱਚ. ਐੱਸ. ਬੀ. ਸੀ. ਫਾਈਨਲ ਇੰਡੀਆ ਮੈਨੂਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਜੁਲਾਈ ਮਹੀਨੇ ’ਚ ਘੱਟ ਹੋਈ, ਹਾਲਾਂਕਿ ਰਫਤਾਰ ਘੱਟ ਹੋਣ ਤੋਂ ਬਾਅਦ ਜੁਲਾਈ ਦਾ ਮਹੀਨਾ ਨਿਰਮਾਣ ਲਈ ਚੰਗਾ ਹੀ ਰਿਹਾ ਹੈ। ਇਹ ਲਗਾਤਾਰ 36ਵਾਂ ਮਹੀਨਾ ਹੈ, ਜਦੋਂ ਦੇਸ਼ ਦੇ ਨਿਰਮਾਣ ਖੇਤਰ ’ਚ ਤੇਜ਼ੀ ਆਈ ਹੈ।

ਪੀ. ਐੱਮ. ਆਈ. ਤੋਂ ਕੀ ਪਤਾ ਚੱਲਦਾ ਹੈ?

ਪ੍ਰਚੇਜ਼ਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਦੇ ਅੰਕੜੇ ਨੂੰ ਆਰਥਕ ਲਿਹਾਜ਼ ਨਾਲ ਮਹੱਤਵਪੂਰਨ ਇੰਡੀਕੇਟਰ ਮੰਨਿਆ ਜਾਂਦਾ ਹੈ। ਐੱਸ. ਐਂਡ ਪੀ. ਗਲੋਬਲ ਵੱਲੋਂ ਭਾਰਤ ਸਮੇਤ ਮੁੱਖ ਅਰਥਵਿਵਸਥਾਵਾਂ ਦੇ ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ਦੀ ਹਾਲਤ ਦੱਸਣ ਲਈ ਇੰਡੈਕਸ ਤਿਆਰ ਕੀਤਾ ਜਾਂਦਾ ਹੈ। ਜੇਕਰ ਕਿਸੇ ਮਹੀਨੇ ਪੀ. ਐੱਮ. ਆਈ. ਦਾ ਅੰਕੜਾ 50 ਤੋਂ ਘੱਟ ਰਹਿੰਦਾ ਹੈ ਤਾਂ ਮੰਨਿਆ ਜਾਂਦਾ ਹੈ ਗਤੀਵਿਧੀਆਂ ’ਚ ਗਿਰਾਵਟ ਆਈ ਹੈ। ਉਥੇ ਹੀ ਇੰਡੈਕਸ 50 ਤੋਂ ਜ਼ਿਆਦਾ ਰਹਿਣ ’ਤੇ ਗਤੀਵਿਧੀਆਂ ’ਚ ਤੇਜ਼ੀ ਦਾ ਪਤਾ ਚੱਲਦਾ ਹੈ। ਭਾਰਤ ’ਚ ਜੁਲਾਈ 2021 ਤੋਂ ਮੈਨੂਫੈਕਚਰਿੰਗ ਪੀ. ਐੱਮ. ਆਈ. ਦਾ ਅੰਕੜਾ ਲਗਾਤਾਰ 50 ਤੋਂ ਉੱਤੇ ਬਣਿਆ ਹੋਇਆ ਹੈ।

ਇਤਿਹਾਸਕ ਅੰਕੜਿਆਂ ਦੇ ਹਿਸਾਬ ਨਾਲ ਚੰਗੀ ਰਫਤਾਰ

ਐੱਚ. ਐੱਸ. ਬੀ. ਸੀ. ਦੀ ਗਲੋਬਲ ਇਕਨਾਮਿਸਟ ਪ੍ਰਾਂਜੁਲ ਭੰਡਾਰੀ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ’ਚ ਭਾਰਤ ਦੇ ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਦੇ ਵਧਣ ਦੀ ਰਫਤਾਰ ’ਚ ਮਾਮੂਲੀ ਸੁਸਤੀ ਆਈ ਹੈ ਪਰ ਜ਼ਿਆਦਾਤਰ ਕੰਪੋਨੈਂਟ ਮਜ਼ਬੂਤ ਰਹੇ ਹਨ। ਅਜਿਹੇ ’ਚ ਰਫਤਾਰ ’ਚ ਹਲਕੀ ਸੁਸਤੀ ਕੋਈ ਚਿੰਤਾ ਦੀ ਗੱਲ ਨਹੀਂ ਹੈ।

ਜੂਨ ਮਹੀਨੇ ਤੋਂ ਰਫਤਾਰ ਘੱਟ ਹੋ ਰਹੀ ਹੈ ਪਰ ਇਤਿਹਾਸਕ ਅੰਕੜਿਆਂ ਦੇ ਹਿਸਾਬ ਨਾਲ ਵੇਖੋ ਤਾਂ ਘੱਟ ਹੋਣ ਤੋਂ ਬਾਅਦ ਵੀ ਰਫਤਾਰ ਸ਼ਾਨਦਾਰ ਹੈ।

ਨਵੇਂ ਆਰਡਰ ਦੀ ਰਫਤਾਰ ਰੁਕਣ ਦਾ ਅਸਰ

ਐੱਚ. ਐੱਸ. ਬੀ. ਸੀ. ਅਨੁਸਾਰ ਜੁਲਾਈ ਮਹੀਨੇ ’ਚ ਮੈਨੂਫੈਕਚਰਿੰਗ ਸੈਕਟਰ ’ਤੇ ਨਵੇਂ ਆਰਡਰ ਦੀ ਰਫਤਾਰ ਘੱਟ ਹੋਣ ਦਾ ਅਸਰ ਪਿਆ ਹੈ। ਨਵੇਂ ਆਰਡਰ ’ਚ ਜਿਸ ਰਫਤਾਰ ਨਾਲ ਤੇਜ਼ੀ ਆ ਰਹੀ ਸੀ, ਉਸ ’ਤੇ ਜੁਲਾਈ ’ਚ ਕੁੱਝ ਬ੍ਰੇਕ ਲੱਗੀ ਹੈ। ਹਾਲਾਂਕਿ ਇੰਟਰਨੈਸ਼ਨਲ ਸੇਲ ’ਚ 13 ਸਾਲ ਤੋਂ ਜ਼ਿਆਦਾ ਸਮੇਂ ਦੀ ਸਭ ਤੋਂ ਤੇਜ਼ ਤਰੱਕੀ ਆਈ।

ਨੌਕਰੀਆਂ ਦੀ ਪੈਦਾਵਾਰ ਸ਼ਾਨਦਾਰ ਰਫਤਾਰ ਨਾਲ ਹੋਈ ਅਤੇ ਵਿਕਰੀ ਦੀਆਂ ਕੀਮਤਾਂ ’ਚ ਅਕਤੂਬਰ 2013 ਤੋਂ ਬਾਅਦ ਦੀ ਸਭ ਤੋਂ ਤੇਜ਼ ਵਾਧਾ ਵੇਖਿਆ ਗਿਆ।


Harinder Kaur

Content Editor

Related News