VIP''s ਲਈ ਸਕੋਡਾ ਨੇ ਬਣਾਈ ਖਾਸ ਕਾਰ, ਨਹੀਂ ਹੋਵੇਗਾ ਗੋਲੀ ਤੇ ਧਮਾਕੇ ਦਾ ਕੋਈ ਅਸਰ

Thursday, May 31, 2018 - 10:12 PM (IST)

VIP''s ਲਈ ਸਕੋਡਾ ਨੇ ਬਣਾਈ ਖਾਸ ਕਾਰ, ਨਹੀਂ ਹੋਵੇਗਾ ਗੋਲੀ ਤੇ ਧਮਾਕੇ ਦਾ ਕੋਈ ਅਸਰ

ਜਲੰਧਰ—ਦਿੱਗਜ ਵਾਹਨ ਨਿਰਮਾਤਾ ਕੰਪਨੀ ਸਕੋਡਾ ਦਾ ਨਾਂ ਦੁਨੀਆਭਰ 'ਚ ਆਪਣੀ ਬਿਹਤਰੀਨ ਅਤੇ ਜ਼ਿਆਦਾ ਪਰਫਾਰਮੈਂਸ ਕਾਰਾਂ ਦੇ ਲਈ ਜਾਣਿਆ ਜਾਂਦਾ ਹੈ। ਉੱਥੇ ਕੰਪਨੀ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਇਕ ਨਵੀਂ ਕਾਰ 'ਤੇ ਕੰਮ ਕਰ ਰਹੀ ਹੈ ਜੋ ਕਿ ਬਲੁਟਪਰੂਫ ਦੇ ਨਾਲ-ਨਾਲ ਬੰਬਪਰੂਫ ਵੀ ਹੈ। ਇਸ ਨਵੀਂ ਕਾਰ ਦਾ ਨਾਂ Superb Estate ਹੈ ਅਤੇ ਭਾਰਤ ਦੇ ਹਿਸਾਬ ਨਾਲ ਇਸ ਦੀ ਕੀਮਤ 1.06 ਕਰੋੜ ਰੁਪਏ ਹੈ। ਕੰਪਨੀ ਨੇ ਇਹ ਕਾਰ ਯੂਨਾਈਟੇਡ ਕਿੰਗਡਮ ਬੇਸਡ ਕੰਪਨੀ ਕਨਵਟਰ ਨਾਲ ਮਿਲ ਕੇ ਬਣਾਈ ਹੈ। ਸਕੋਡਾ ਸੁਪਰਬ ਏਸਟੇਟ 'ਚ ਵਰਚੁਅਲ ਸਿਸਟਮ ਲਗਾਇਆ ਗਿਆ ਹੈ ਜੋ ਸਟੈਂਡਰਡ ਸਕੋਡਾ ਸੁਪਰਬ ਤੋਂ ਵੱਖ ਹੈ। 

PunjabKesari
ਬੇਹੱਦ ਸੁਰੱਖਿਅਤ ਹੈ ਕਾਰ
ਕੰਪਨੀ ਨੇ ਇਸ ਕਾਰ ਨੂੰ ਬੇਹੱਦ ਸੁਰੱਖਿਅਤ ਬਣਾਇਆ ਹੈ ਜਿਸ 'ਚ ਇਸ ਕਾਰ 'ਚ ਅਜਿਹੇ ਵ੍ਹੀਲਸ ਲਗਾਏ ਗਏ ਹਨ ਜੋ ਧਮਾਕੇ ਦੌਰਾਨ ਤਬਾਹ ਹੋਣ ਤੋਂ ਬਾਅਦ ਵੀ ਕਾਰ ਨੂੰ ਚਲਾਉਣ 'ਚ ਮਦਦ ਕਰਨਗੇ। ਸਕੋਡਾ ਨੇ ਕਾਰ 'ਚ ਐਮਰਜੰਸੀ ਲਾਈਟਿੰਗ ਅਤੇ ਸਾਈਰਨ ਸਿਸਟਮ ਲਗਾਇਆ ਹੈ। ਉੱਥੇ ਸਕੋਡਾ ਸੁਪਰਬ ਨਾਮਕ ਇਸ ਕਾਰ ਦੇ ਸਸਪੈਂਸ਼ਨ ਅਤੇ ਬ੍ਰੇਕਿੰਗ ਨੂੰ ਹੋਰ ਵੀ ਬਿਹਤਰ ਕੀਤਾ ਗਿਆ ਹੈ ਜਿਸ ਨਾਲ ਕਾਰ ਦੇ ਵਜ਼ਨ 'ਚ ਅੰਤਰ ਆਇਆ ਹੈ। 

PunjabKesari
ਧਮਾਕਾ ਹੋਣ 'ਤੇ ਵੀ ਯਾਤਰੀ ਰਹਿਣਗੇ ਸੁਰੱਖਿਅਤ
ਇਸ ਤੋਂ ਇਲਾਵਾ ਕਾਰ 'ਚ ਯਾਤਰੀਆਂ ਦੇ ਬੈਠਣ ਦੀ ਜਗ੍ਹਾ ਨੂੰ ਇਨ੍ਹਾਂ ਮਜ਼ਬੂਤ ਬਣਾਇਆ ਗਿਆ ਹੈ ਇਹ ਕਾਰ ਪੀ.ਏ.ਐੱਸ. 300 ਦੇ ਮਾਨਕਾਂ 'ਤੇ ਖਰੀ ਉਤਰ ਸਕੇ ਅਤੇ ਧਮਾਕਾ ਹੋਣ 'ਤੇ ਵੀ ਕਾਰ ਦੇ ਅੰਦਰ ਬੈਠੇ ਲੋਕ ਸੁਰੱਖਿਅਤ ਰਹਿਣ। ਕਾਰ ਨੂੰ ਪੀ.ਏ.ਐੱਸ. 300 ਸਰਟੀਫਿਕੇਟ ਦੇ ਲਈ ਇਕ ਸੁਤੰਤਰ ਟੈਸਟ ਫੇਸਿਲੀਟੀ ਕੰਮ ਕਰਦੀ ਹੈ ਅਤੇ ਕਾਰ ਦੇ ਹਰ ਤਰ੍ਹਾਂ ਦੇ ਟੈਸਟ ਤੋਂ ਹੈ ਕੇ ਗੁਜ਼ਾਰਾ ਜਾਂਦਾ ਹੈ। 

PunjabKesari
2.0 ਲੀਟਰ ਦਾ ਇੰਜਣ
ਬਲੁਟਪਰੂਫ ਨਾਲ-ਨਾਲ ਬੰਬਪਰੂਫ ਹੋਣ ਨਾਲ-ਨਾਲ ਕੰਪਨੀ ਨੇ ਆਪਣੀ ਇਸ ਕਾਰ 'ਚ 2.0 ਲੀਟਰ tdi ਇੰਜਣ ਦਾ ਦਮਦਾਰ ਇੰਜਣ ਦਿੱਤਾ ਹੈ। ਇਹ ਇੰਜਣ 188 ਬੀ.ਐੱਚ.ਪੀ. ਦੀ ਪਾਵਰ ਨੂੰ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। 

PunjabKesari
ਹੋਰ ਫੀਚਰਸ
ਸਕੋਡਾ ਨੇ ਆਪਣੀ ਨਵੀਂ ਸੁਪਰਬ ਏਸਟੇਟ 'ਚ 8 ਇੰਚ ਟੱਚਸਕਰੀਨ ਕੰਮਿਊਨੀਕੇਸ਼ਨ ਹਬ ਦਿੱਤਾ ਹੈ ਜੋ ਜੀ.ਪੀ.ਐੱਸ., ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਨਾਲ ਲੈਸ ਹੈ। ਜਿਸ ਨਾਲ ਰਾਈਡਰ ਨੂੰ ਹੋਰ ਬਿਹਤਰ ਅਨੁਭਵ ਮਿਲੇਗਾ।


Related News