ਸਕੋਡਾ ਆਟੋ ਫਾਕਸਵੈਗਨ ਨੇ ਔਰੰਗਾਬਾਦ ਪਲਾਂਟ ''ਚ ਸ਼ੁਰੂ ਕੀਤਾ ਉਤਪਾਦਨ
Friday, May 22, 2020 - 01:25 AM (IST)

ਮੁੰਬਈ (ਭਾਸ਼ਾ)-ਸਕੋਡਾ ਆਟੋ ਫਾਕਸਵੈਗਨ ਇੰਡੀਆ ਨੇ ਕਿਹਾ ਕਿ ਉਸ ਨੇ ਆਪਣੇ ਔਰੰਗਾਬਾਦ ਪਲਾਂਟ 'ਚ ਘੱਟ ਮਨੁੱਖ ਕਿਰਤਬਲ ਦੇ ਨਾਲ ਉਤਪਾਦਨ ਅਤੇ ਪੁਣੇ 'ਚ ਆਪਣੇ ਇੰਡੀਆ 2.0 ਯੋਜਨਾ 'ਤੇ ਕੰਮ ਸ਼ੁਰੂ ਕੀਤਾ ਹੈ। ਕੰਪਨੀ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਾਰੇ ਜ਼ਰੂਰੀ ਸੁਰੱਖਿਆ ਪ੍ਰੋਟੋਕਾਲ 'ਤੇ ਧਿਆਨ ਦੇ ਰਹੀ ਹੈ। ਕੰਪਨੀ ਨੇ ਕਿਹਾ ਕਿ ਔਰੰਗਾਬਾਦ ਕੇਂਦਰ 'ਚ ਇਕ ਪਾਲੀ (ਸਿੰਗਲ ਸ਼ਿਫਟ) 'ਚ ਘੱਟ ਜਨਸ਼ਕਤੀ ਨਾਲ ਕੰਮ ਕਰ ਰਹੀ ਹੈ, ਜਿੱਥੇ ਉਹ ਅਗਲੇ ਹਫਤੇ ਦੀ ਪੇਸ਼ਕਸ਼ ਤੋਂ ਪਹਿਲਾਂ ਨਵੀਂ ਸੁਪਰਬ ਦਾ ਉਤਪਾਦਨ ਕਰੇਗੀ ਅਤੇ ਬਾਅਦ 'ਚ ਹੋਰ ਮਾਡਲਾਂ ਅਤੇ ਬ੍ਰਾਂਡਾਂ ਨੂੰ ਸ਼ਾਮਲ ਕਰੇਗੀ ਕਿਉਂਕਿ ਕੰਪਨੀ ਹੌਲੀ-ਹੌਲੀ ਆਪਣਾ ਉਤਪਾਦਨ ਵਧਾ ਰਹੀ ਹੈ।