ਤੇਲ-ਸਾਬਣ ਤੋਂ ਬਾਅਦ ਸਕਿਨ ਕਲੀਨਜਿੰਗ ਪ੍ਰੋਡਕਟ ਵੀ ਹੋਣਗੇ ਮਹਿੰਗੇ
Friday, Jan 29, 2021 - 09:28 AM (IST)
ਨਵੀਂ ਦਿੱਲੀ (ਇੰਟ.) – ਤੇਲ, ਸਾਬਣ ਵਰਗੇ ਰੋਜ਼ਾਨਾ ਵਰਤੋਂ ਦਾ ਸਾਮਾਨ ਬਣਾਉਣ ਵਾਲੀ ਹਿੰਦੁਸਤਾਨ ਯੂਨੀਲਿਵਰ ਲਿਮ. (ਐੱਚ. ਯੂ. ਐੱਲ.) ਚਮੜੀ ਦੀ ਕਲੀਨਜਿੰਗ ਵਾਲੇ ਪ੍ਰੋਡਕਟ ਦੇ ਰੇਟ 2.5 ਫੀਸਦੀ ਵਧਾਉਣ ਜਾ ਰਹੀ ਹੈ। ਲਾਗਤ ’ਚ ਵਾਧੇ ਨੂੰ ਦੇਖਦੇ ਹੋਏ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਐੱਚ. ਯੂ. ਐੱਲ. ਦੇ ਮੁੱਖ ਵਿੱਤੀ ਅਧਿਕਾਰੀ ਸ਼੍ਰੀਨਿਵਾਸ ਪਾਠਕ ਨੇ ਕਿਹਾ ਕਿ ਇਹ ਦੂਜਾ ਮੌਕਾ ਹੈ ਜਦੋਂ ਕੰਪਨੀ ਇਨ੍ਹਾਂ ਪ੍ਰੋਡਕਟ ਦੇ ਰੇਟ ਵਧਾ ਰਹੀ ਹੈ। ਇਸ ਤੋਂ ਪਹਿਲਾਂ ਦਸੰਬਰ 2020 ’ਚ ਇਨ੍ਹਾਂ ਪ੍ਰੋਡਕਟ ਦੇ ਰੇਟ 2.5 ਫੀਸਦੀ ਵਧਾਏ ਗਏ ਸਨ।
ਇਹ ਵੀ ਪਡ਼੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ
ਐੱਚ. ਯੂ. ਐੱਲ. ਚਮੜੀ ਦੀ ਸਾਫ-ਸਫਾਈ ਵਾਲੇ ਉਤਪਾਦਾਂ ਦੇ ਮਾਮਲੇ ’ਚ ਮੋਹਰੀ ਕੰਪਨੀ ਹੈ। ਇਸ ਸ਼੍ਰੇਣੀ ਦੇ ਉਤਪਾਦਾਂ ’ਚ ਲਕਸ ਅਤੇ ਲਾਇਫਬੁਆਏ ਸ਼ਾਮਲ ਹਨ। ਕੰਪਨੀ ਨੇ ਲਾਗਤ ’ਚ ਵਾਧੇ ਕਾਰਣ ਇਹ ਕਦਮ ਚੁੱਕਿਆ ਹੈ। ਯੂਨੀਲਿਵਰ ਦੇ ਲੰਡਨ ਸਥਿਤ ਹੈੱਡਕੁਆਰਟਰ ’ਚ ਬਤੌਰ ਕਾਰਜਕਾਰੀ ਉਪ ਪ੍ਰਧਾਨ ਰਹੇ ਪਾਠਕ ਨੇ ਕਿਹਾ ਕਿ ਲਾਗਤ ਪ੍ਰਭਾਵ ਕਰੀਬ 7 ਤੋਂ 9 ਫੀਸਦੀ ਹੈ। ਹਾਲਾਂਕਿ ਕੰਪਨੀ ਨੇ ਕੁਲ ਮਿਲਾ ਕੇ 5 ਦਾ ਹੀ ਵਾਧਾ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।