ਸੈਂਸੈਕਸ ਦੀਆਂ ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 26,264 ਕਰੋੜ ਰੁਪਏ ਘਟਿਆ

01/05/2020 11:43:02 AM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਤੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਬੀਤੇ ਹਫਤੇ ਕੁੱਲ ਮਿਲਾ ਕੇ 26,624.10 ਕਰੋੜ ਰੁਪਏ ਘੱਟ ਗਿਆ। ਜ਼ਿਆਦਾ ਨੁਕਸਾਨ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਹੋਇਆ। ਪਿਛਲੇ ਹਫਤੇ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਕੋਟਕ ਮਹਿੰਦਰਾ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਆਈ।
ਹਾਲਾਂਕਿ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ., ਇੰਫੋਸਿਸ ਅਤੇ ਆਈ.ਟੀ.ਸੀ. ਦਾ ਬਾਜ਼ਾਰ  ਪੂੰਜੀਕਰਨ ਇਸ ਦੌਰਾਨ ਵਧ ਗਿਆ। ਇਸ ਦੌਰਾਨ ਆਈ.ਸੀ.ਆਈ.ਸੀ.ਆਈ.ਬੈਂਕ ਦਾ ਬਾਜ਼ਾਰ ਪੂੰਜੀਕਰਨ 6,883.44 ਕਰੋੜ ਰੁਪਏ ਘੱਟ ਹੋ ਕੇ 3,48,532.24 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 5,197.08 ਕਰੋੜ ਰੁਪਏ ਡਿੱਗ ਕੇ 3,16,763.68 ਕਰੋੜ ਰੁਪਏ, ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁੱਲਾਂਕਣ 4,589.4 ਕਰੋੜ ਰੁਪਏ ਫਿਸਲ ਕੇ 4,17,538.13 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 3,123.61 ਕਰੋੜ ਰੁਪਏ ਘੱਟ ਕੇ 2,97,858.91 ਕਰੋੜ ਰੁਪਏ ਰਹਿ ਗਿਆ।
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਵੀ 3,106.21 ਕਰੋੜ ਰੁਪਏ ਡਿੱਗ ਕੇ 9,74,494.06 ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਰੁਖ ਦੇ ਉਲਟ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 3,960.45 ਕਰੋੜ ਰੁਪਏ ਵਧ ਕੇ 3,17,730.27 ਕਰੋੜ ਰੁਪਏ, ਆਈ.ਟੀ. ਦਾ ਬਾਜ਼ਾਰ ਪੂੰਜੀਕਰਨ 1,843.66 ਕਰੋੜ ਰੁਪਏ ਦਾ ਵਾਧੇ ਦੇ ਨਾਲ 2,93,081.89 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 1,772.25 ਕਰੋੜ ਰੁਪਏ ਚੜ੍ਹ ਕੇ 4,24,432.18 ਕਰੋੜ ਰੁਪਏ ਅਤੇ ਟੀ.ਸੀ.ਐੱਸ.ਜਾ ਬਾਜ਼ਾਰ ਪੂੰਜੀਕਰਨ 844.29 ਕਰੋੜ ਰੁਪਏ ਮਜ਼ਬੂਤੀ ਦੇ ਨਾਲ 8,25,674.73 ਕਰੋੜ ਰੁਪਏ 'ਤੇ ਪਹੁੰਚ ਗਿਆ।
ਬਾਜ਼ਾਰ ਪੂੰਜੀਕਰਨ ਦੇ ਹਿਸਾਬ ਦੇ ਰਿਲਾਇੰਸ ਇੰਡਸਟਰੀਜ਼ ਟਾਪ ਕੰਪਨੀ ਬਣੀ ਰਹੀ। ਇਸ ਦੇ ਬਾਅਦ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਾਤਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ. ਬੈਂਕ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ, ਭਾਰਤੀ ਸਟੇਟ ਬੈਂਕ ਅਤੇ ਆਈ.ਟੀ.ਸੀ. ਦਾ ਸਥਾਨ ਰਿਹਾ। ਪਿਛਲੇ ਹਫਤੇ ਦੌਰਾਨ ਬੰਬਈ ਸ਼ੇਅਰ ਬਾਜ਼ਾਰ 30 ਸ਼ੇਅਰ ਵਾਲੇ ਸੈਂਸੈਕਸ 'ਚ 110.53 ਅੰਕ ਭਾਵ 0.26 ਫੀਸਦੀ ਦੀ ਗਿਰਾਵਟ ਰਹੀ।  


Aarti dhillon

Content Editor

Related News