ਕ੍ਰਿਪਟੋਕਰੰਸੀ ਨੂੰ ਲੈ ਕੇ ਸਾਵਧਾਨੀ ਵਰਤ ਰਹੇ ਹਨ ਦੇਸ਼ : ਸੀਤਾਰਮਣ

Sunday, Oct 20, 2019 - 11:21 AM (IST)

ਕ੍ਰਿਪਟੋਕਰੰਸੀ ਨੂੰ ਲੈ ਕੇ ਸਾਵਧਾਨੀ ਵਰਤ ਰਹੇ ਹਨ ਦੇਸ਼ : ਸੀਤਾਰਮਣ

ਵਾਸ਼ਿੰਗਟਨ—ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਤਵਾਰ ਨੂੰ ਕਿਹਾ ਕਿ ਕਈ ਦੇਸ਼ਾਂ ਨੇ ਕ੍ਰਿਪਟੋਕਰੰਸੀ ਅਪਣਾਉਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਸੀਤਾਰਮਣ ਨੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਅਤੇ ਵਿਸ਼ਵਬੈਂਕ ਦੀ ਸਾਲਾਨਾ ਮੀਟਿੰਗ 'ਚ ਫੇਸਬੁੱਕ ਦੀ ਪ੍ਰਸਤਾਵਿਤ ਕ੍ਰਿਪਟੋਕਰੰਸੀ 'ਲਿਬਰਾ' ਨੂੰ ਲੈ ਕੇ ਚਰਚਾ ਦੇ ਦੌਰਾਨ ਟਿੱਪਣੀ ਕੀਤੀ। ਉਸ ਨੇ ਪਹਿਲਾਂ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਕ੍ਰਿਪਟੋਕਰੰਸੀ 'ਤੇ ਆਪਣੀ ਰਾਏ ਰੱਖੀ। ਉਸ ਨੇ ਪਹਿਲਾਂ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਕ੍ਰਿਪਟੋਕਰੰਸੀ 'ਤੇ ਆਪਣੀ ਰਾਏ ਰੱਖੀ। ਸੀਤਾਰਮਣ ਨੇ ਕਿਹਾ ਕਿ ਸਾਡੇ ਵਲੋਂ ਰਿਜ਼ਰਵ ਬੈਂਕ ਨੇ ਗਵਰਨਰ ਇਸ ਬਾਰੇ 'ਚ ਬੋਲ ਚੁੱਕੇ ਹਨ। ਮੈਨੂੰ ਅਹਿਸਾਸ ਹੋਇਆ ਕਿ ਕਈ ਸਾਰੇ ਦੇਸ਼ ਕ੍ਰਿਪਟੋਕਰੰਸੀ ਅਪਣਾਉਣ ਨੂੰ ਲੈ ਕੇ ਸਾਵਧਾਨ ਹਨ। ਸੀਤਾਰਮਣ ਨੇ ਕਿਹਾ ਕਿ ਇਸ 'ਚੋਂ ਕੁਝ ਦੇਸ਼ਾਂ ਨੇ ਕਿਹਾ ਕਿ ਸਾਡੇ 'ਚੋਂ ਕਿਸੇ ਨੂੰ ਕ੍ਰਿਪਟੋਕਰੰਸੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕੁਝ ਦੇਸ਼ਾਂ ਨੇ ਤਾਂ ਇਥੇ ਤੱਕ ਕਿਹਾ ਕਿ ਇਸ ਨੂੰ ਸਥਿਰ ਮੁਦਰਾ ਵੀ ਨਹੀਂ ਕਿਹਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਲੋਕਾਂ ਨੇ ਤਿੰਨ ਜਾਂ ਚਾਰ ਵੱਖ-ਵੱਖ ਨਾਮਾਂ ਦਾ ਸੁਝਾਅ ਦਿੱਤਾ, ਪਰ ਕੁੱਲ ਮਿਲਾ ਕੇ ਇਹ ਰਿਹਾ ਹੈ ਕਿ ਇਸ ਬਾਰੇ 'ਚ ਕੁਝ ਕਹਾ ਜਾਣ ਜਾਂ ਕੀਤੇ ਜਾਣ ਤੋਂ ਪਹਿਲਾਂ ਸਾਰੇ ਦੇਸ਼ ਬਹੁਤ ਸਾਵਧਾਨੀ ਵਰਤ ਰਹੇ ਹਨ। ਆਈ.ਐੱਮ.ਐੱਫ. ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਲੀਨਾ ਜਾਰਜੀਵਾ ਨੇ ਕਿਹਾ ਕਿ ਡਿਜੀਟਲ ਮੁਦਰਾ ਦੇ ਫਾਇਦੇ ਅਤੇ ਇਸ ਦੇ ਖਤਰਿਆਂ ਦੇ ਬਾਰੇ 'ਚ ਚਰਚਾ ਕੀਤੀ ਜਾ ਰਹੀ ਹੈ।


author

Aarti dhillon

Content Editor

Related News