ਸਾਲ 2020 ਤੋਂ 5 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ ਹੋਈ ਦੁੱਗਣੀ, 5 ਅਰਬ ਲੋਕ ਹੋਏ ਹੋਰ ਗ਼ਰੀਬ : ਆਕਸਫੈਮ
Monday, Jan 15, 2024 - 04:55 PM (IST)
ਦਾਵੋਸ (ਭਾਸ਼ਾ)– ਦੁਨੀਆ ਦੇ ਪੰਜ ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ 2020 ਤੋਂ ਬਾਅਦ ਦੁੱਗਣੀ ਤੋਂ ਵੱਧ ਹੋ ਗਈ ਹੈ। ਉੱਥੇ ਹੀ ਵਿਸ਼ਵ ਨੂੰ ਇਕ ਦਹਾਕੇ ਵਿਚ ਆਪਣਾ ਪਹਿਲਾ ਖਰਬਪਤੀ ਮਿਲ ਸਕਦਾ ਹੈ, ਜਦ ਕਿ ਗ਼ਰੀਬੀ ਖ਼ਤਮ ਕਰਨ ’ਚ ਦੋ ਸਦੀਆਂ ਤੋਂ ਵੱਧ ਸਮਾਂ ਲੱਗੇਗਾ। ਆਕਸਮੈਨ ਨੇ ਇੱਥੇ ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੀ ਸਾਲਾਨਾ ਬੈਠਕ ਤੋਂ ਪਹਿਲੇ ਦਿਨ ਸੋਮਵਾਰ ਨੂੰ ਆਪਣੀ ਸਾਲਾਨਾ ਅਸਮਾਨਤਾ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਦੁਨੀਆ ਦੇ 10 ਸਭ ਤੋਂ ਵੱਡੇ ਨਿਗਮਾਂ ’ਚੋਂ ਸੱਤ ਵਿਚ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜਾਂ ਪ੍ਰਮੁੱਖ ਸ਼ੇਅਰਧਾਰਕ ਇਕ ਅਰਬਪਤੀ ਹਨ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)
ਰਿਪੋਰਟ ’ਚ ਕਿਹਾ ਗਿਆ ਹੈ ਕਿ 148 ਚੋਟੀ ਦੇ ਨਿਗਮਾਂ ਨੇ 1800 ਅਰਬ ਅਮਰੀਕੀ ਡਾਲਰ ਦਾ ਮੁਨਾਫਾ ਕਮਾਇਆ, ਜੋ ਤਿੰਨ ਸਾਲਾਂ ਦੇ ਔਸਤ ਤੋਂ 52 ਫ਼ੀਸਦੀ ਵੱਧ ਹੈ। ਅਮੀਰ ਸ਼ੇਅਰਧਾਰਕਾਂ ਨੂੰ ਭਾਰੀ ਭੁਗਤਾਨ ਕੀਤਾ ਗਿਆ, ਜਦ ਕਿ ਕਰੋੜਾਂਲੋਕਾਂ ਨੂੰ ਅਸਲ ਮਿਆਦ ਦੀ ਤਨਖ਼ਾਹ ਵਿਚ ਕਟੌਤੀ ਦਾ ਸਾਹਮਣਾ ਕਰਨਾ ਪਿਆ। ਗੈਰ-ਸਰਕਾਰੀ ਸੰਗਠਨ ਆਕਸਮੈਨ ਨੇ ਜਨਤਕ ਕਾਰਵਾਈ ਦੇ ਇਕ ਨਵੇਂ ਯੁੱਗ ਦੀ ਅਪੀਲ ਕੀਤੀ, ਜਿਸ ਵਿਚ ਜਨਤਕ ਸੇਵਾਵਾਂ, ਕਾਰਪੋਰੇਟ ਨਿਯਮ, ਏਕਾਧਿਕਾਰ ਨੂੰ ਤੋੜਨਾ ਅਤੇ ਸਥਾਈ ਧਨ ਅਤੇ ਵਾਧੂ ਲਾਭ ਟੈਕਸਾਂ ਨੂੰ ਲਾਗੂ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8