ਚਾਂਦੀ ਚਮਕੀ, ਸੋਨਾ ਸਸਤਾ

02/02/2019 3:49:17 PM

ਨਵੀਂ ਦਿੱਲੀ—ਗਹਿਣਾ ਮੰਗ ਸੁਸਤ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 140 ਰੁਪਏ ਟੁੱਟ ਕੇ 34,110 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉੱਧਰ ਉਦਯੋਗਿਕ ਮੰਗ ਆਉਣ ਨਾਲ ਚਾਂਦੀ 360 ਰੁਪਏ ਚਮਕ ਕੇ 41,660 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ਾਂ 'ਚ ਹਫਤਾਵਾਰ 'ਤੇ ਪੀਲੀ ਧਾਤੂ 'ਚ ਰਹੀ ਗਿਰਾਵਟ ਦਾ ਅਸਰ ਵੀ ਸਥਾਨਕ ਬਾਜ਼ਾਰ 'ਚ ਦਿਸਿਆ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉੱਥੇ ਸ਼ੁੱਕਰਵਾਰ ਨੂੰ ਸੋਨਾ ਹਾਜ਼ਿਰ 3.33 ਡਾਲਰ ਫਿਸਲ ਕੇ 1,317.45 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ 2.80 ਡਾਲਰ ਦੀ ਨਰਮੀ ਦੇ ਨਾਲ 1,322 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.15 ਡਾਲਰ ਫਿਸਲ ਕੇ 15.86 ਡਾਲਰ ਪ੍ਰਤੀ ਔਂਸ ਰਹਿ ਗਿਆ। 
ਸਥਾਨਕ ਬਾਜ਼ਾਰ 'ਚ ਸੋਨਾ ਸਟੈਂਡਰਡ 140 ਰੁਪਏ ਟੁੱਟ ਕੇ 31,110 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਸੋਨਾ ਬਿਠੂਰ ਵੀ ਇੰਨੀ ਹੀ ਗਿਰਾਵਟ 'ਚ 33,960 ਰੁਪਏ ਪ੍ਰਤੀ ਦਸ ਗ੍ਰਾਮ ਦੇ ਭਾਅ ਵਿਕਿਆ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 26,000 ਰੁਪਏ 'ਤੇ ਟਿਕੀ ਰਹੀ। ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ 'ਚ ਚੰਗੀ ਮਜ਼ਬੂਤੀ ਰਹੀ। ਚਾਂਦੀ ਹਾਜ਼ਿਰ 360 ਰੁਪਏ ਚਮਕ ਕੇ 41,660 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਹ 15 ਜੂਨ 2018 ਦੇ ਬਾਅਦ ਦਾ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਚਾਂਦੀ ਵਾਇਦਾ ਵੀ 350 ਰੁਪਏ ਦੇ ਵਾਧੇ 'ਚ 40,575 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਚਾਂਦੀ ਦੀ ਚਮਕ ਸਿੱਕਿਆਂ 'ਚ ਵੀ ਦਿਸੀ। ਸਿੱਕਾ ਲਿਵਾਲੀ ਅਤੇ ਬਿਕਵਾਲੀ ਇਕ-ਇਕ ਹਜ਼ਾਰ ਰੁਪਏ ਚਮਕ ਕੇ ਕ੍ਰਮਵਾਰ 80 ਹਜ਼ਾਰ ਅਤੇ 81 ਹਜ਼ਾਰ ਰੁਪਏ ਪ੍ਰਤੀ ਸੈਂਕੜਾ ਦੇ ਭਾਅ ਵਿਕੇ।


Aarti dhillon

Content Editor

Related News