ਸੋਨਾ 70 ਰੁਪਏ ਮਹਿੰਗਾ, ਚਾਂਦੀ 50 ਰੁਪਏ ਚਮਕੀ

05/16/2019 3:03:15 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ ਦੀ ਚਮਕ ਫਿੱਕੀ ਪੈਣ ਦੇ ਬਾਵਜੂਦ ਸੰਸਾਰਕ ਗਹਿਣਾ ਮੰਗ ਨਿਕਲਣ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 70 ਰੁਪਏ ਚਮਕ ਕੇ 33,330 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 50 ਰੁਪਏ ਦੇ ਵਾਧੇ 'ਚ 38,250 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 0.20 ਡਾਲਰ ਦੀ ਗਿਰਾਵਟ 'ਚ 1,296.35 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਜੂਨ ਦਾ ਅਮਰੀਕਾ ਸੋਨਾ ਵਾਇਦਾ 1.50 ਡਾਲਰ ਫਿਸਲ ਕੇ 1,296.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ-ਚੀਨ ਵਿਵਾਦ ਦੇ ਕਾਰਨ ਸੰਸਾਰਕ ਬਾਜ਼ਾਰਾਂ 'ਚ ਪੀਲੀ ਧਾਤੂ ਦੀ ਮੰਗ ਬਣੀ ਹੋਈ ਹੈ ਪਰ ਨਾਲ ਹੀ ਮਜ਼ਬੂਤ ਡਾਲਰ ਦਾ ਦਬਾਅ ਵੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ 0.03 ਡਾਲਰ ਦੀ ਗਿਰਾਵਟ ਨਾਲ 14.78 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।


Aarti dhillon

Content Editor

Related News