ਸੋਨਾ 155 ਰੁਪਏ ਟੁੱਟਿਆ, ਚਾਂਦੀ 630 ਰੁਪਏ ਫਿਸਲੀ

01/12/2019 4:28:18 PM

ਨਵੀਂ ਦਿੱਲੀ—ਉੱਚੀ ਕੀਮਤ 'ਤੇ ਘਰੇਲੂ ਗਹਿਣਾ ਗਾਹਕੀ ਕਮਜ਼ੋਰ ਪੈਣ ਨਾਲ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 155 ਰੁਪਏ ਫਿਸਲ ਕੇ 32,875 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਉਦਯੋਗਿਕ ਮੰਗ ਘਟਣ ਨਾਲ ਚਾਂਦੀ ਵੀ 630 ਰੁਪਏ ਦੀ ਗਿਰਾਵਟ ਦੇ ਨਾਲ 39,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸੋਨੇ ਦੇ ਬੀਤੇ ਦੋ ਦਿਨਾਂ ਤੋਂ 33,000 ਦੇ ਅੰਕੜੇ ਦੇ ਪਾਰ ਬਣੇ ਰਹਿਣ ਨਾਲ ਖੁਦਰਾ ਗਹਿਣਾ ਗਾਹਕੀ ਘੱਟ ਹੋ ਗਈ ਹੈ। ਇਸ ਦੌਰਾਨ ਵਿਦੇਸ਼ੀ ਬਾਜ਼ਾਰਾਂ 'ਚ ਵੀ ਪੀਲੀ ਧਾਤੂ 'ਤੇ ਦਬਾਅ ਰਿਹਾ। ਵਿਦੇਸ਼ਾਂ 'ਚ ਸ਼ੁੱਕਰਵਾਰ ਨੂੰ ਲੰਡਨ ਦਾ ਸੋਨਾ ਹਾਜ਼ਿਰ ਗਿਰਾਵਟ ਦੇ ਨਾਲ 1,287.35 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ ਗਿਰਾਵਟ 'ਚ 1,287.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ ਹਫਤਾਵਾਰ 'ਤੇ ਗਿਰਾਵਟ 'ਚ 15.56 ਡਾਲਰ ਪ੍ਰਤੀ ਔਂਸ 'ਤੇ ਰਹੀ। ोर
ਸਥਾਨਕ ਬਾਜ਼ਾਰ 'ਚ ਸੋਨਾ ਲਗਾਤਾਰ ਦੂਜੇ ਦਿਨ ਸਸਤਾ ਹੋਇਆ ਹੈ। ਸੋਨਾ ਸਟੈਂਡਰਡ 155 ਰੁਪਏ ਫਿਸਲ ਕੇ 32,875 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਬਿਠੂਰ ਵੀ ਇੰਨਾ ਹੀ ਟੁੱਟ ਕੇ 32,725 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 25,300 ਰੁਪਏ 'ਤੇ ਟਿਕੀ ਰਹੀ। ਗਾਹਕੀ ਉਤਰਨ ਨਾਲ ਚਾਂਦੀ ਹਾਜ਼ਿਰ 630 ਰੁਪਏ ਦੀ ਗਿਰਾਵਟ 'ਚ 39,820 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਚਾਂਦੀ ਵਾਇਦਾ ਵੀ 295 ਰੁਪਏ ਦੀ ਗਿਰਾਵਟ ਨਾਲ 39,470 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਕ੍ਰਮਵਾਰ 77 ਹਜ਼ਾਰ ਅਤੇ 78 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਟਿਕੇ ਰਹੇ।


Aarti dhillon

Content Editor

Related News