ਸੋਨੇ-ਚਾਂਦੀ ਉਦਯੋਗ ''ਚ ਪਸਰਿਆ ਸੰਨਾਟਾ, ਕਾਰੋਬਾਰੀਆਂ ਦੀ ਵਧੀ ਪਰੇਸ਼ਾਨੀ
Wednesday, Mar 26, 2025 - 12:14 PM (IST)

ਬਿਜ਼ਨੈੱਸ ਡੈਸਕ — ਪਿਛਲੇ ਕੁਝ ਮਹੀਨਿਆਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਤਾਰ-ਚੜ੍ਹਾਅ ਹੋ ਰਿਹਾ ਹੈ। ਪਿਛਲੇ 14 ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ 50 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ, ਜਿਸ ਕਾਰਨ ਨਾ ਸਿਰਫ ਗ੍ਰਾਹਕ ਸਗੋਂ ਗਹਿਣਾ ਵਪਾਰੀ ਵੀ ਚਿੰਤਤ ਹਨ। ਵਧੀਆਂ ਕੀਮਤਾਂ ਕਾਰਨ ਗਾਹਕਾਂ ਦੀ ਖਰੀਦੋ-ਫਰੋਖਤ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਬਾਜ਼ਾਰਾਂ ਵਿਚ ਭੀੜ ਘੱਟ ਹੋ ਰਹੀ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ-ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡਾ ਬਦਲਾਅ!...ਕਰੋੜਾਂ ਖਪਤਕਾਰ ਹੋਣਗੇ ਪ੍ਰਭਾਵਿਤ
ਵਪਾਰੀਆਂ ਦੀ ਰਾਏ
ਹਜ਼ਾਰੀਬਾਗ ਚੈਂਬਰ ਆਫ ਕਾਮਰਸ ਅਤੇ ਸ਼੍ਰੀ ਕੇਸਰੀ ਜਵੈਲਰਜ਼ ਦੇ ਡਾਇਰੈਕਟਰ ਵਿਜੇ ਕੇਸਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 30 ਸਾਲਾਂ ਦੇ ਕਰੀਅਰ 'ਚ ਪਿਛਲੇ 60 ਦਿਨਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇੰਨਾ ਵਾਧਾ ਨਹੀਂ ਦੇਖਿਆ। ਪਿਛਲੇ ਦੋ ਮਹੀਨਿਆਂ 'ਚ ਸੋਨੇ ਦੀ ਕੀਮਤ 'ਚ 2100 ਰੁਪਏ ਪ੍ਰਤੀ ਗ੍ਰਾਮ ਦਾ ਵਾਧਾ ਹੋਇਆ ਹੈ, ਜਦਕਿ ਚਾਂਦੀ 65,000 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 1 ਲੱਖ ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਕਾਰਨ ਗਾਹਕ ਵੱਡੀ ਮਾਤਰਾ 'ਚ ਖਰੀਦਦਾਰੀ ਕਰਨ ਤੋਂ ਪਰਹੇਜ਼ ਕਰ ਰਹੇ ਹਨ।
ਇਹ ਵੀ ਪੜ੍ਹੋ : Indian Railway ਦੀ ਨਵੀਂ ਸਹੂਲਤ : ਹੁਣ ਤੁਸੀਂ ਟ੍ਰਾਂਸਫਰ ਕਰ ਸਕੋਗੇ ਆਪਣੀ Confirm Ticket, ਜਾਣੋ ਨਿਯਮ
ਵਧੀਆਂ ਕੀਮਤਾਂ ਕਾਰਨ ਗਾਹਕਾਂ ਦਾ ਬਜਟ ਪ੍ਰਭਾਵਿਤ ਹੋ ਰਿਹਾ ਹੈ। ਜਿਹੜੇ ਲੋਕ ਪਹਿਲਾਂ 20 ਗ੍ਰਾਮ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਸਨ, ਉਹ ਹੁਣ ਸਿਰਫ 10 ਤੋਂ 15 ਗ੍ਰਾਮ ਹੀ ਖਰੀਦ ਰਹੇ ਹਨ। ਕਈ ਗਾਹਕ ਭਾਅ ਸੁਣ ਕੇ ਬਿਨਾਂ ਖਰੀਦੇ ਹੀ ਵਾਪਸ ਪਰਤ ਰਹੇ ਹਨ, ਜਿਸ ਕਾਰਨ ਵਪਾਰੀਆਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : RBI ਦਾ ਨਵਾਂ ਆਦੇਸ਼: ATM ਤੋਂ ਪੈਸੇ ਕਢਵਾਉਣੇ ਹੋਏ ਮਹਿੰਗੇ, ਬੈਲੇਂਸ ਚੈੱਕ ਕਰਨ 'ਤੇ ਵੀ ਦੇਣਾ ਪਵੇਗਾ ਚਾਰਜ
ਵਿਆਹ ਦੇ ਸੀਜ਼ਨ ਦੌਰਾਨ ਪ੍ਰਭਾਵ
ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ-ਚਾਂਦੀ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਦੀ ਖਰੀਦਦਾਰੀ ਪ੍ਰਭਾਵਿਤ ਹੋ ਰਹੀ ਹੈ। ਗਾਹਕ ਆਪਣੇ ਬਜਟ 'ਚ ਕਟੌਤੀ ਕਰਕੇ ਘੱਟ ਮਾਤਰਾ 'ਚ ਸੋਨਾ ਖਰੀਦ ਰਹੇ ਹਨ। ਆਪਣੀ ਭੈਣ ਦੇ ਵਿਆਹ ਲਈ ਸੋਨਾ ਖਰੀਦਣ ਆਏ ਇਕ ਖ਼ਰੀਦਦਾਰ ਨੇ ਦੱਸਿਆ ਕਿ ਉਸ ਨੇ ਪਹਿਲਾਂ 20 ਗ੍ਰਾਮ ਸੋਨਾ ਖਰੀਦਣ ਦੀ ਯੋਜਨਾ ਬਣਾਈ ਸੀ ਪਰ ਕੀਮਤਾਂ ਵਧਣ ਕਾਰਨ ਹੁਣ ਉਹ ਸਿਰਫ਼ 12 ਗ੍ਰਾਮ ਹੀ ਖਰੀਦ ਰਿਹਾ ਹੈ।
ਇਹ ਵੀ ਪੜ੍ਹੋ : ਤੁਸੀਂ ਘਰ ਬੈਠੇ ਆਸਾਨੀ ਨਾਲ ਕਢਵਾ ਸਕਦੇ ਹੋ PF ਫੰਡ ਦਾ ਪੈਸਾ, ਬਸ ਇਨ੍ਹਾਂ ਨਿਯਮਾਂ ਦੀ ਕਰੋ ਪਾਲਣਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8