ਸਿਗਨੇਚਰ ਗਲੋਬਲ ਨੇ ਐਂਕਰ ਨਿਵੇਸ਼ਕਾਂ ਤੋਂ ਜੁਟਾਏ 318.5 ਕਰੋੜ ਰੁਪਏ
Tuesday, Sep 19, 2023 - 06:26 PM (IST)
ਨਵੀਂ ਦਿੱਲੀ (ਭਾਸ਼ਾ) – ਰੀਅਲ ਅਸਟੇਟ ਕੰਪਨੀ ਸਿਗਨੇਚਰ ਗਲੋਬਲ ਨੇ ਨੋਮੁਰਾ ਸਮੇਤ ਐਂਕਰ ਨਿਵੇਸ਼ਕਾਂ ਤੋਂ 318.5 ਕਰੋੜ ਰੁਪਏ ਜੁਟਾਏ ਹਨ। ਕੰਪਨੀ ਦਾ ਆਈ. ਪੀ. ਓ. ਬੁੱਧਵਾਰ ਨੂੰ ਖੁੱਲ੍ਹੇਗਾ। ਸਿਗਨੇਚਰ ਗਲੋਬਲ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਜਨਤਕ ਇਸ਼ੂ ’ਚ ਐਂਕਰ ਨਿਵੇਸ਼ਕਾਂ (ਏ. ਆਈ.) ਦੇ ਹਿੱਸੇ ਦੇ ਤਹਿਤ 82,72,700 ਇਕਵਿਟੀ ਸ਼ੇਅਰਾਂ ਨੂੰ ਸਬਸਕ੍ਰਿਪਸ਼ਨ ਮਿਲੀ। ਨੋਮੁਰਾ ਟਰੱਸਟ ਐਂਡ ਬੈਂਕਿੰਗ ਕੰਪਨੀ ਲਿਮਟਿਡ ਨੇ ਸਭ ਤੋਂ ਵੱਧ 18,70,094 ਸ਼ੇਅਰ ਖਰੀਦੇ।
ਇਹ ਵੀ ਪੜ੍ਹੋ : Demat ਖ਼ਾਤਾਧਾਰਕ 30 ਸਤੰਬਰ ਤੋਂ ਪਹਿਲਾਂ ਜ਼ਰੂਰ ਕਰਨ ਇਹ ਕੰਮ, ਨਹੀਂ ਤਾਂ ਫ੍ਰੀਜ਼ ਹੋ ਜਾਵੇਗਾ ਅਕਾਊਂਟ
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ
ਕੰਪਨੀ ਨੇ ਆਪਣੇ 730 ਕਰੋੜ ਰੁਪਏ ਦੇ ਆਈ. ਪੀ. ਓ. ਲਈ ਪ੍ਰਤੀ ਸ਼ੇਅਰ 366-385 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਆਈ. ਪੀ. ਓ. 20 ਸਤੰਬਰ ਨੂੰ ਖੁੱਲ੍ਹੇਗਾ ਅਤੇ 22 ਸਤੰਬਰ ਨੂੰ ਬੰਦ ਹੋਵੇਗਾ। ਆਈ. ਪੀ. ਓ. ਵਿਚ 603 ਕਰੋੜ ਰੁਪਏ ਨਵੇਂ ਸ਼ੇਅਰ ਅਤੇ ਵਿਕਰੀ ਪੇਸ਼ਕਸ਼ ਦੇ ਤਹਿਤ ਕੌਮਾਂਤਰੀ ਵਿੱਤ ਨਿਗਮ ਦੇ 127 ਕਰੋੜ ਰੁਪਏ ਦੇ ਇਕਵਿਟੀ ਸ਼ੇਅਰ ਸ਼ਾਮਲ ਹਨ।
ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ
ਇਹ ਵੀ ਪੜ੍ਹੋ : ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8