ਟੈਕਸ ਨਹੀਂ ਚੁਕਾਉਣ ''ਤੇ ਇਸ ਦੇਸ਼ ''ਚ ਏਅਰਟੈੱਲ ਦੇ ਦਫਤਰਾਂ ਨੂੰ ਬੰਦ ਕਰਨ ਦਾ ਆਦੇਸ਼

12/09/2018 5:22:35 PM

ਨਵੀਂ ਦਿੱਲੀ—ਨਾਈਜ਼ਰ ਨੇ ਸ਼ਨੀਵਾਰ ਨੂੰ 10.7 ਕਰੋੜ ਡਾਲਰ ਦੇ ਬਕਾਏ ਟੈਕਸ ਨੂੰ ਲੈ ਕੇ ਦੇਸ਼ ਦੇ ਸਭ ਤੋਂ ਵੱਡੇ ਦੂਰਸੰਚਾਰ ਸੇਵਾ ਪ੍ਰਦਾਤਾ ਏਅਰਟੈੱਲ ਦੇ ਦਫਤਰਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਏਅਰਟੈੱਲ ਭਾਰਤ ਦੀ ਭਾਰਤੀ ਏਅਰਟੈੱਲ ਗਰੁੱਪ ਦੀ ਸਬਸਿਡਰੀ ਕੰਪਨੀ ਹੈ।
ਰਾਸ਼ਟਰੀ ਦੂਰਸੰਚਾਰ ਰੇਗੂਲੇਟਰ ਮੁਤਾਬਕ ਏਅਰਟੈੱਲ 2001 ਤੋਂ ਨਾਈਜ਼ਰ 'ਚ ਹੈ ਅਤੇ ਉਸ ਦੇ ਕੋਲ 51 ਫੀਸਦੀ ਦੀ ਬਾਜ਼ਾਰ ਹਿੱਸੇਦਾਰੀ ਹੈ। ਏਅਰਟੈੱਲ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਸਾਡੇ ਦਫਤਰ ਨੂੰ ਸੀਲ ਕਰ ਦਿੱਤਾ ਅਤੇ ਇਸ ਕਰਕੇ ਸਾਨੂੰ ਕੰਪਲੈਕਸਾਂ ਨੂੰ ਛੱਡਣਾ ਪਿਆ। 
ਏਅਰਟੈੱਲ ਨੂੰ 1.5 ਕਰੋੜ ਯੂਰੋ ਦਾ ਜ਼ੁਰਮਾਨਾ ਭਰਨ ਲਈ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਕੰਪਨੀ ਅਤੇ ਟੈਕਸ ਵਿਭਾਗ ਵਲੋਂ ਉਸੇ ਵੇਲੇ ਕੋਈ ਟਿੱਪਣੀ ਨਹੀਂ ਮਿਲ ਪਾਈ ਹੈ। 
ਵਰਣਨਯੋਗ ਹੈ ਕਿ ਪਿਛਲੇ ਦਿਨੀਂ ਦੂਰਸੰਚਾਰ ਮਸ਼ਹੂਰ ਭਾਰਤੀ ਏਅਰਟੈੱਲ ਦੀ ਸਹਿਯੋਗੀ ਕੰਪਨੀ ਏਅਰਟੈੱਲ ਅਫਰੀਕਾ ਨੇ ਨਿਰਦੇਸ਼ ਮੰਡਲ ਦੇ ਗਠਨ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਉਸ ਨੇ 6 ਸੰਸਾਰਕ ਨਿਵੇਸ਼ਕਾਂ ਤੋਂ 1.25 ਅਰਬ ਡਾਲਰ ਦਾ ਨਿਵੇਸ਼ ਪ੍ਰਾਪਤ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। 
ਏਅਰਟੈੱਲ ਅਫਰੀਕਾ ਦਾ ਸੰਚਾਲਨ ਅਫਰੀਕਾ ਦੇ 14 ਦੇਸ਼ਾਂ 'ਚ ਹੈ ਜਿਸ 'ਚ ਨਾਈਜ਼ੀਰੀਆ, ਚਾਡ, ਕਾਂਗੋ ਬ੍ਰਾਜਾਵਿਲੇ, ਕਾਂਗੋ ਲੋਕਤਾਂਤਰਿਕ ਗਣਰਾਜ, ਗਾਬੋਨ, ਮੇਡਗਾਸਕਰ, ਨਿਗਰ, ਕੀਨੀਆ, ਮਲਾਵੀ, ਸੇਸੇਲਸ, ਤੰਜਾਨੀਆ, ਉਗਾਂਡਾ ਅਤੇ ਰਵਾਂਡਾ ਸ਼ਾਮਲ ਹੈ।


Aarti dhillon

Content Editor

Related News