ਦੁਕਾਨਦਾਰ ਤੇ ਖੁਦ ਦਾ ਕਾਰੋਬਾਰ ਕਰਨ ਵਾਲੇ ਵੀ ਲੈ ਸਕਣਗੇ ਪੈਨਸ਼ਨ ਯੋਜਨਾ ਦਾ ਲਾਭ

06/01/2019 11:32:50 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ 'ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ 'ਚ ਦੁਕਾਨਦਾਰਾਂ , ਵਿਕਰੇਤਾਵਾਂ ਅਤੇ ਖੁਦ ਦਾ ਕਾਰੋਬਾਰ ਕਰਨ ਵਾਲਿਆਂ ਲਈ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। ਇਸ ਪੈਨਸ਼ਨ ਯੋਜਨਾ ਦੇ ਤਹਿਤ ਵਿਕਰੇਤਾਵਾਂ, ਦੁਕਾਨਦਾਰਾਂ ਨੂੰ 60 ਸਾਲ ਦੀ ਉਮਰੇ ਦੇ ਬਾਅਦ ਘੱਟੋ-ਘੱਟ 3,000 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਇਸ ਕੇਂਦਰੀ ਮੰਤਰੀ ਮੰਡਲ ਦੀ ਇਸ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਪ੍ਰੈੱਸ ਕਾਨਫਰੈਂਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਗਲੇ ਤਿੰਨ ਸਾਲ ਦੇ ਦੌਰਾਨ ਕਰੀਬ ਪੰਜ ਕਰੋੜ ਦੁਕਾਨਦਾਰਾਂ ਦੇ ਇਸ ਯੋਜਨਾ ਨਾਲ ਜੁੜਣ ਦੀ ਉਮੀਦ ਹੈ।

ਕਿੰਨਾ ਨੂੰ ਮਿਲ ਸਕੇਗਾ ਇਸ ਯੋਜਨਾ ਦਾ ਲਾਭ                                                                                                                                  

ਇਕ ਅਧਿਕਾਰਿਕ ਰੀਲੀਜ਼ ਦੇ ਅਨੁਸਾਰ, ' ਡੇਢ ਕਰੋੜ ਰੁਪਏ ਸਾਲਾਨਾ ਤੋਂ ਘੱਟ ਤੱਕ ਦਾ ਕਾਰੋਬਾਰ ਕਰਨ ਵਾਲੇ ਸਾਰੇ ਦੁਕਾਨਦਾਰ ਅਤੇ ਖੁਦ ਦਾ ਕਾਰੋਬਾਰ ਕਰਨ ਵਾਲੇ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ, ਉਹ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪੈਨਸ਼ਨ ਯੋਜਨਾ 'ਚ ਸ਼ਾਮਲ ਹੋਣ ਵਾਲੇ ਲੋਕ ਦੇਸ਼ ਭਰ ਵਿਚ ਫੈਲੇ 3.25 ਲੱਖ ਸਾਂਝਾ ਸੇਵਾ ਕੇਂਦਰਾਂ 'ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਪੈਨਸ਼ਨ ਯੋਜਨਾ 'ਚ ਸਰਕਾਰ ਵੀ ਬਰਾਬਰ ਦਾ ਯੋਗਦਾਨ ਕਰੇਗੀ। ਵਪਾਰੀਆਂ ਦੇ ਆਲ ਇੰਡੀਆ ਭਾਰਤੀ ਸੰਸਥਾ ਕੈਟ ਦੇ ਮੁੱਖ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਇਸ ਫੈਸਲੇ 'ਤੇ ਪ੍ਰਸੰਨਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨਾਲ ਵਪਾਰਕ ਭਾਈਚਾਰੇ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਚਿੰਤਾ ਬਾਰੇ ਪਤਾ ਲਗਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਕਾਰਜਕਾਲ 'ਚ ਛੋਟੇ ਵਪਾਰੀ ਸਰਕਾਰ ਦੀ ਤਰਜੀਹ ਸੂਚੀ ਵਿਚ ਹੋਣਗੇ।

 


Related News