ਨਵੇਂ ਸਾਲ ਦੇ ਪਹਿਲੇ ਦਿਨ ਲੱਗਾ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ LPG ਸਿਲੰਡਰ
Sunday, Jan 01, 2023 - 11:10 AM (IST)
ਬਿਜ਼ਨੈੱਸ ਡੈਸਕ : ਨਵੇਂ ਸਾਲ ਦੇ ਪਹਿਲੇ ਦਿਨ ਐੱਲ.ਪੀ.ਜੀ ਸਿਲੰਡਰ ਦੀ ਕੀਮਤ ਨੂੰ ਲੈ ਕੇ ਲੋਕਾਂ ਨੂੰ ਝਟਕਾ ਮਿਲਿਆ ਹੈ। ਦਰਅਸਲ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਇਹ ਵਾਧਾ 24 ਰੁਪਏ ਤੋਂ 25.5 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਪਿਛਲੇ ਸਾਲ 4 ਵਾਰ ਵਧਾਈ ਗਈ ਸੀ ਪਰ ਜੁਲਾਈ 2022 ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਹੈ। ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਵਪਾਰਕ ਅਤੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਕਿੰਨੀਆਂ ਹੋ ਗਈਆਂ ਹਨ।
ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ
ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਹੈ ਅਤੇ ਕੀਮਤ 1769 ਰੁਪਏ ਹੋ ਗਈ ਹੈ।
ਕੋਲਕਾਤਾ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 24 ਰੁਪਏ ਵਧ ਕੇ 1869.5 ਰੁਪਏ ਹੋ ਗਈ ਹੈ।
ਮੁੰਬਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਹੈ ਅਤੇ ਕੀਮਤ 1721 ਰੁਪਏ ਹੋ ਗਈ ਹੈ।
ਚੇਨਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 25.5 ਰੁਪਏ ਦਾ ਵਾਧਾ ਹੋਇਆ ਹੈ ਅਤੇ ਕੀਮਤ 1917 ਰੁਪਏ ਹੋ ਗਈ ਹੈ।
ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ
ਦਿੱਲੀ ਵਿੱਚ ਘਰੇਲੂ ਗੈਸ ਸਿਲੰਡਰ ਲਈ 1053 ਦਾ ਭੁਗਤਾਨ ਕਰਨਾ ਹੋਵੇਗਾ।
ਕੋਲਕਾਤਾ ਵਿੱਚ ਜੁਲਾਈ ਤੋਂ ਕੀਮਤ 1079 ਰੁਪਏ ਹੈ
ਮੁੰਬਈ ਵਿੱਚ ਘਰੇਲੂ ਐੱਲ.ਪੀ.ਜੀ ਸਿਲੰਡਰ ਦੀ ਕੀਮਤ 1052.50 ਰੁਪਏ ਪ੍ਰਤੀ ਸਿਲੰਡਰ ਹੈ।
ਚੇਨਈ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1068.50 ਦੇਣੀ ਹੋਵੇਗੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।