Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

Monday, Mar 11, 2024 - 06:39 PM (IST)

Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਗੈਜੇਟ ਡੈਸਕ : Airtel ਦੇ ਗਾਹਕ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਝਟਨਾ ਲੱਗ ਸਕਦਾ ਹੈ। ਦਰਅਸਰ Airtel ਕੰਪਨੀ ਨੇ ਆਪਣੇ ਦੋ ਮਸ਼ਹੂਰ ਰੀਚਾਰਜ ਪਲਾਨ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ। ਪੁਰਾਣੇ ਪਲਾਨ ਨੂੰ Airtel ਦੀ ਅਧਿਕਾਰਤ ਵੈੱਬਸਾਈਟ 'ਤੇ ਨਵੀਆਂ ਕੀਮਤਾਂ ਦੇ ਨਾਲ ਲਿਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ

PunjabKesari

ਰੀਚਾਰਜ ਪਲਾਨ
ਦੱਸ ਦੇਈਏ ਕਿ ਏਅਰਟੈੱਲ ਨੇ 118 ਰੁਪਏ ਵਾਲੇ ਆਪਣੇ ਰੀਚਾਰਜ ਪਲਾਨ ਦੀ ਕੀਮਤ ਵਧਾ ਕੇ 129 ਰੁਪਏ ਕਰ ਦਿੱਤੀ ਹੈ। ਇਕ ਪਲਾਨ ਵਿਚ 11 ਰੁਪਏ ਦਾ ਵਾਧਾ ਕੀਤਾ ਹੈ। ਇਸ ਰੀਚਾਰਜ ਪਲਾਨ ਵਿਚ ਗਾਹਕਾਂ ਨੂੰ ਪਹਿਲਾਂ ਵਾਂਗ 12GB ਡੇਟਾ ਦਾ ਆਫਰ ਦਿੱਤਾ ਜਾ ਰਿਹਾ ਹੈ। ਇਸ ਦੀ ਵੈਲੀਡਿਟੀ ਤੁਹਾਡੇ ਪਹਿਲਾਂ ਤੋਂ ਸਰਗਰਮ ਰੀਚਾਰਜ ਪਲਾਨ ਵਾਂਗ ਹੀ ਰਹੇਗੀ।

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਦੂਜਾ ਰੀਚਾਰਜ ਪਲਾਨ
ਏਅਰਟੈੱਲ ਕੰਪਨੀ ਨੇ ਦੂਜਾ ਯਾਨੀ 289 ਰੁਪਏ ਵਾਲੇ ਮੋਬਾਈਲ ਰੀਚਾਰਜ ਪਲਾਨ ਦੀ ਕੀਮਤ ਵਿਚ ਵੀ ਵਾਧਾ ਕਰ ਦਿੱਤਾ ਹੈ। ਇਸ ਪਲਾਨ ਵਿਚ 40 ਰੁਪਏ ਦਾ ਵਾਧਾ ਕੀਤਾ ਹੈ, ਜਿਸ ਨਾਲ ਹੁਣ ਇਸ ਦੀ ਕੀਮਤ 329 ਰੁਪਏ ਹੋ ਗਈ ਹੈ। ਇਸ ਰੀਚਾਰਜ ਪਲਾਨ 'ਤੇ ਗਾਹਕਾਂ ਨੂੰ ਪਹਿਲਾਂ ਵਾਂਗ 4GB ਡਾਟਾ ਦਾ ਆਫ਼ਰ ਦਿੱਤਾ ਜਾ ਰਿਹਾ ਹੈ। ਇਸ 'ਚ ਅਨਲਿਮਟਿਡ ਲੋਕਲ STD ਰੋਮਿੰਗ ਕਾਲਿੰਗ ਦੀ ਸਹੂਲਤ ਵੀ ਗਾਹਕਾਂ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਰਿਚਾਰਜ ਪਲਾਨ ਵਿੱਚ 300 SMS ਅਤੇ Apollo 24/7 Circle, Free Hellotunes ਅਤੇ  Wynk Music ਆਦਿ ਦੀਆਂ ਸਹੂਲਤਾਵਾਂ ਵੀ ਪਹਿਲਾਂ ਦੀ ਤਰ੍ਹਾਂ ਮਿਲਦੀਆਂ ਰਹਿਣਗੀਆਂ।

PunjabKesari

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News