ਭਾਰਤ ’ਚ ਸੋਨੇ ਦੀ ਸ਼ਿਪਮੈਂਟ ’ਚ ਕਟੌਤੀ, ਚੀਨ ਅਤੇ ਤੁਰਕੀ ਨੂੰ ਸੋਨਾ ਵੇਚ ਰਹੇ ਹਨ ਵਿਦੇਸ਼ੀ ਬੈਂਕ

Friday, Oct 07, 2022 - 01:13 PM (IST)

ਬਿਜ਼ਨੈੱਸ ਡੈਸਕ–ਭਾਰਤ ’ਚ ਸੋਨੇ ਦੀ ਸਪਲਾਈ ਕਰਨ ਵਾਲੇ ਵਿਦੇਸ਼ੀ ਬੈਂਕਾਂ ਨੇ ਹੁਣ ਇਸ ਦੀ ਸਪਲਾਈ ’ਚ ਕਟੌਤੀ ਕਰ ਦਿੱਤੀ ਹੈ। ਰਾਇਟਰਸ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਤਿੰਨ ਬੈਂਕ ਅਧਿਕਾਰੀਆਂ ਅਤੇ ਦੋ ਵਾਲਟ ਆਪ੍ਰੇਟਰਾਂ ਨੇ ਦੱਸਿਆ ਕਿ ਚੀਨ ਅਤੇ ਤੁਰਕੀ ਵਰਗੇ ਦੇਸ਼ਾਂ ’ਚ ਸੋਨੇ ’ਤੇ ਬਿਹਤਰ ਪ੍ਰੀਮੀਅਮ ਮਿਲਣ ਕਾਰਨ ਬੈਂਕਾਂ ਨੇ ਭਾਰਤ ਦੀ ਥਾਂ ਇਨ੍ਹਾਂ ਦੇਸ਼ਾਂ ’ਚ ਜ਼ਿਆਦਾ ਸੋਨਾ ਵੇਚਣਾ ਸ਼ੁਰੂ ਕਰ ਦਿੱਤਾ ਹੈ। ਪ੍ਰਮੁੱਖ ਤਿਓਹਾਰਾਂ ਤੋਂ ਪਹਿਲਾਂ ਭਾਰਤ ’ਚ ਸੋਨੇ ਦੀ ਸ਼ਿਪਮੈਂਟ ’ਚ ਕਾਫੀ ਕਟੌਤੀ ਹੋਈ ਹੈ।
ਇਸ ਸਾਲ ਸੋਨੇ ’ਤੇ ਘਟਿਆ ਪ੍ਰੀਮੀਅਮ
ਭਾਰਤ ’ਚ ਸੋਨੇ ਦਾ ਭਾਅ ਪਿਛਲੇ ਸਾਲ ਤਿਓਹਾਰੀ ਸੀਜ਼ਨ ’ਚ ਕੌਮਾਂਤਰੀ ਬੈਂਚਮਾਰਕ ਕੀਮਤ ਤੋਂ ਕਰੀਬ 4 ਡਾਲਰ ਵੱਧ ਸੀ ਪਰ ਇਸ ਵਾਰ 1 ਤੋਂ 2 ਡਾਲਰ ਪ੍ਰਤੀ ਓਂਸ ਹੀ ਪ੍ਰੀਮੀਅਮ ਮਿਲ ਰਿਹਾ ਹੈ।
ਉੱਥੇ ਹੀ ਸੋਨੇ ਦੇ ਸਭ ਤੋਂ ਵੱਡੇ ਬਾਜ਼ਾਰ ਚੀਨ ’ਚ ਸੋਨੇ ’ਤੇ ਪ੍ਰੀਮੀਅਮ 20-45 ਡਾਲਰ ਹੈ। ਉੱਥੇ ਹੀ ਤੁਰਕੀ ’ਚ ਸੋਨੇ ’ਤੇ ਪ੍ਰੀਮੀਅਮ 80 ਡਾਲਰ ਪ੍ਰਤੀ ਓਂਸ ਹੈ। ਸਰਾਫਾ ਸਪਲਾਈ ਕਰਨ ਵਾਲੇ ਇਕ ਪ੍ਰਮੁੱਖ ਬੈਂਕ ਦੇ ਮੁੰਬਈ ’ਚ ਤਾਇਨਾਤ ਇਕ ਅਧਿਕਾਰੀ ਨੇ ਦੱਸਿਆ ਕਿ ਬੈਂਕ ਓਹੀ ਬਚਣਗੇ, ਜਿੱਥੇ ਉਨ੍ਹਾਂ ਨੂੰ ਵਧੇਰੇ ਕੀਮਤ ਮਿਲੇਗੀ। ਚੀਨ ਅਤੇ ਤੁਰਕੀ ’ਚ ਜੋ ਰੇਟ ਹੈ, ਉਸ ਦੀ ਤੁਲਨਾ ’ਚ ਭਾਰਤ ’ਚ ਰੇਟ ਕੁੱਝ ਵੀ ਨਹੀਂ ਹੈ। ਇਸ ਲਈ ਹੀ ਸੋਨੇ ਦੇ ਸਪਲਾਈਕਰਤਾ ਬੈਂਕਾਂ ਨੇ ਆਪਣਾ ਫੋਕਸ ਚੀਨ ਅਤੇ ਤੁਰਕੀ ’ਤੇ ਕੀਤਾ ਹੈ।
ਤਿਓਹਾਰੀ ਸੀਜ਼ਨ ’ਚ ਰੇਟ ਵਧਣ ਦੇ ਆਸਾਰ
ਭਾਰਤ ’ਚ ਤਿਓਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਸੀਜ਼ਨ ’ਚ ਦੇਸ਼ ’ਚ ਸੋਨੇ ਦੀ ਖੂਬ ਖਰੀਦਦਾਰੀ ਹੁੰਦੀ ਹੈ। ਇਕਰਾ ਦੀ ਇਕ ਰਿਪੋਰਟ ਮੁਤਾਬਕ ਇਸ ਸੀਜ਼ਨ ’ਚ ਭਾਰਤ ’ਚ ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੀ ਮੰਗ ’ਚ 11 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ।
ਭਾਰਤ ਦੇ ਬਾਜ਼ਾਰ ’ਚ ਸੋਨੇ ਦੇ ਭਾਅ ’ਚ ਤੇਜ਼ੀ ਆਈ। ਭਾਰਤ ’ਚ ਸੋਨੇ ਦੇ ਭਾਅ ਅੱਗੇ ਹੋਰ ਵਧਣ ਦੇ ਆਸਾਰ ਹੁਣ ਬਣਦੇ ਨਜ਼ਰ ਆ ਰਹੇ ਹਨ।
ਸਤੰਬਰ ’ਚ 30 ਫੀਸਦੀ ਘਟਿਆ ਇੰਪੋਰਟ
ਭਾਰਤ ’ਚ ਸਤੰਬਰ ’ਚ ਸੋਨੇ ਦੇ ਇੰਪੋਰਟ ’ਚ ਸਾਲਾਨਾ ਆਧਾਰ ’ਤੇ 30 ਫੀਸਦੀ ਦੀ ਕਮੀ ਆਈ ਹੈ। ਸਤੰਬਰ 2022 ’ਚ ਸੋਨੇ ਦਾ ਇੰਪੋਰਟ ਘਟ ਕੇ 68 ਟਨ ਹੋ ਗਿਆ ਹੈ।
ਉੱਥੇ ਹੀ ਤੁਰਕੀ ਦਾ ਸੋਨਾ ਇੰਪੋਟ 543 ਫੀਸਦੀ ਵਧ ਗਿਆ ਹੈ। ਅਗਸਤ ’ਚ ਹਾਂਗਕਾਂਗ ਦੇ ਮਾਧਿਅਮ ਰਾਹੀਂ ਚੀਨ ਦਾ ਸ਼ੁੱਧ ਸੋਨੇ ਦਾ ਇੰਪੋਰਟ ਲਗਭਗ 40 ਫੀਸਦੀ ਉਛਲ ਕੇ ਚਾਰ ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਜੇ ਅਸੀਂ ਗੱਲ ਦੁਸਹਿਰੇ ’ਤੇ ਸੋਨੇ ਦੇ ਰੇਟ ਦੀ ਕਰੀਏ ਤਾਂ 2020 ’ਚ ਦੁਸਹਿਰੇ ’ਤੇ ਸੋਨੇ ਦਾ ਭਾਅ 50858 ਸੀ। 2021 ’ਚ ਸੋਨੇ ਦਾ ਭਾਅ 47967 ਸੀ।
ਸੋਨੇ ਦਾ ਘੱਟ ਸਟਾਕ
ਸੂਤਰਾਂ ਨੇ ਕਿਹਾ ਕਿ ਆਈ. ਸੀ. ਬੀ. ਸੀ. ਸਟੈਂਡਰਡ ਬੈਂਕ, ਜੇ. ਪੀ. ਮਾਰਗਨ ਅਤੇ ਸਟੈਂਡਰਡ ਚਾਰਟਰਡ ਭਾਰਤ ਦੇ ਪ੍ਰਮੁੱਖ ਸੋਨੇ ਦੇ ਸਪਲਾਈਕਰਤਾ ਹਨ। ਤਿਓਹਾਰਾਂ ਤੋਂ ਪਹਿਲਾਂ ਇਹ ਸੋਨੇ ਦਾ ਵਧੇਰੇ ਇੰਪੋਰਟ ਕਰ ਕੇ ਆਪਣੀਆਂ ਤਿਜੋਰੀਆਂ ’ਚ ਰੱਖਦੇ ਹਨ ਪਰ ਫਿਲਹਾਲ ਇਨ੍ਹਾਂ ਦੀਆਂ ਤਿਜੋਰੀਆਂ ’ਚ ਇਕ ਸਾਲ ਪਹਿਲਾਂ ਇੰਪੋਰਟ ਕੀਤੇ ਗਏ ਸੋਨੇ ਦਾ ਸਿਰਫ 10 ਫੀਸਦੀ ਤੋਂ ਵੀ ਘੱਟ ਹਿੱਸਾ ਬਚਿਆ ਹੈ।
ਮੁੰਬਈ ਦੇ ਇਕ ਵਾਲਟ ਅਧਿਕਾਰੀ ਨੇ ਦੱਸਿਆ ਕਿ ਤਿਓਹਾਰੀ ਸੀਜ਼ਨ ’ਚ ਕੁੱਝ ਟਨ ਸੋਨਾ ਤਿਜੋਰੀਆਂ ’ਚ ਹੋਣਾ ਚਾਹੀਦਾ ਹੈ ਪਰ ਤਿਜੋਰੀਆਂ ’ਚ ਹੁਣ ਸੋਨਾ ਸਿਰਫ ਕੁੱਝ ਕਿਲੋ ਹੀ ਬਚਿਆ ਹੈ। ਜੇ. ਪੀ. ਮਾਰਗਨ, ਆਈ. ਸੀ. ਬੀ. ਸੀ. ਅਤੇ ਸਟੈਂਡਰਡ ਚਾਰਟਰਡ ਨੇ ਫਿਲਹਾਲ ਇਸ ਮੁੱਦੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਭਾਰਤ ’ਚ ਸੋਨੇ ਦੀ ਸਪਲਾਈ ਕਰਨ ਵਾਲੇ ਵਿਦੇਸ਼ੀ ਬੈਂਕਾਂ ਨੇ ਹੁਣ ਇਸ ਦੀ ਸਪਲਾਈ ’ਚ ਕਟੌਤੀ ਕਰ ਦਿੱਤੀ ਹੈ। ਰਾਇਟਰਸ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਤਿੰਨ ਬੈਂਕ ਅਧਿਕਾਰੀਆਂ ਅਤੇ ਦੋ ਵਾਲਟ ਆਪ੍ਰੇਟਰਾਂ ਨੇ ਦੱਸਿਆ ਕਿ ਚੀਨ ਅਤੇ ਤੁਰਕੀ ਵਰਗੇ ਦੇਸ਼ਾਂ ’ਚ ਸੋਨੇ ’ਤੇ ਬਿਹਤਰ ਪ੍ਰੀਮੀਅਮ ਮਿਲਣ ਕਾਰਨ ਬੈਂਕਾਂ ਨੇ ਭਾਰਤ ਦੀ ਥਾਂ ਇਨ੍ਹਾਂ ਦੇਸ਼ਾਂ ’ਚ ਜ਼ਿਆਦਾ ਸੋਨਾ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
          


Aarti dhillon

Content Editor

Related News