ਸਿੱਖਿਆ, ਸਰਕਾਰੀ ਖੇਤਰ ਦੇ ਬਲਬੂਤੇ ਚਮਕਿਆ ਟੈਬਲੇਟ ਬਾਜ਼ਾਰ

12/11/2017 12:11:08 AM

ਨਵੀਂ ਦਿੱਲੀ (ਭਾਸ਼ਾ)-ਫੈਬਲੇਟ ਅਤੇ ਲੈਪਟਾਪ ਨਾਲ ਸਖਤ ਮੁਕਾਬਲੇ ਦੇ ਬਾਵਜੂਦ ਦੇਸ਼ 'ਚ ਟੈਬਲੇਟ ਪੀ. ਸੀ. ਦੀ ਮੰਗ ਵਧੀ ਹੈ। ਇਨ੍ਹਾਂ ਦੀ ਵਿਕਰੀ 'ਚ ਵੱਡਾ ਯੋਗਦਾਨ ਸਿੱਖਿਆ ਤੇ ਸਰਕਾਰੀ ਖੇਤਰ ਦਾ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਟੈਬਲੇਟ ਦੇ ਵਧਦੇ ਇਸਤੇਮਾਲ ਨਾਲ ਇਨ੍ਹਾਂ ਦੀ ਵਿਕਰੀ 'ਚ ਤੇਜ਼ੀ ਅੱਗੇ ਵੀ ਕਾਇਮ ਰਹੇਗੀ।
ਸੋਧ ਸੰਸਥਾਨ ਸੀ. ਐੱਮ. ਆਰ. ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਇਸ ਸਾਲ ਤੀਸਰੀ ਤਿਮਾਹੀ 'ਚ ਦੇਸ਼ 'ਚ 9.4 ਲੱਖ ਟੈਬਲੇਟ ਵਿਕੇ। ਤਿੰਨਮਾਹੀ ਆਧਾਰ 'ਤੇ ਇਹ ਵਿਕਰੀ 38 ਫੀਸਦੀ ਰਹੀ। ਇਸ ਦੌਰਾਨ ਟੈਬਲੇਟ ਵਿਕਰੀ 'ਚ ਲੇਨੋਵੋ ਪਹਿਲੇ ਨੰਬਰ 'ਤੇ ਰਹੀ। ਸੀ. ਐੱਮ. ਆਰ. ਦੇ ਪ੍ਰਮੁੱਖ ਵਿਸ਼ਲੇਸ਼ਕ ਨਰਿੰਦਰ ਕੁਮਾਰ ਦੇ ਅਨੁਸਾਰ ਲੇਨੋਵੋ ਦੀ ਇਸ ਉਪਲਬਧੀ ਦਾ ਸਿਹਰਾ ਇਸ ਗੱਲ ਨੂੰ ਵੀ ਜਾਂਦਾ ਹੈ ਕਿ ਕੰਪਨੀ ਅਗਸਤ 'ਚ 'ਨਮੋ ਈ ਟੈਬਲੇਟ' ਯੋਜਨਾ ਦੇ ਲਈ ਸਪਲਾਈ ਕਰ ਰਹੀ ਸੀ। ਗੁਜਰਾਤ ਸਰਕਾਰ ਦੀ ਇਸ ਯੋਜਨਾ ਤਹਿਤ ਕਾਲਜ ਵਿਦਿਆਰਥੀਆਂ ਨੂੰ ਨਮੋ ਈ ਟੈਬਲੇਟ ਉਪਲਬਧ ਕਰਵਾਏ ਜਾਣੇ ਹਨ।   ਲੇਨੋਵੋ ਇੰਡੀਆ ਦੇ ਪ੍ਰਮੁੱਖ (ਟੈਬਲੇਟ ਵਿਕਰੀ) ਆਸ਼ੀਸ਼ ਸਿੱਕਾ ਨੇ ਹਾਲਾਂਕਿ ਸਰਕਾਰੀ ਯੋਜਨਾਵਾਂ ਨੂੰ ਵਿਕਰੀ ਦੇ ਬਾਰੇ 'ਚ ਟਿੱਪਣੀ ਤੋਂ ਇਨਕਾਰ ਕੀਤਾ। ਸੀ. ਐੱਮ. ਆਰ. ਦੀ ਵਿਸ਼ਲੇਸ਼ਕ ਮੇਨਕਾ ਕੁਮਾਰੀ ਨੇ ਕਿਹਾ, ''ਆਉਣ ਵਾਲੀਆਂ ਤਿਮਾਹੀਆਂ 'ਚ 4ਜੀ ਉਪਕਰਨਾਂ ਦੀ ਮੰਗ ਵਧੇਗੀ ਅਤੇ ਇਸ ਦਾ ਸਾਕਾਰਾਤਮਕ ਅਸਰ 4ਜੀ ਟੈਬਲੇਟ ਦੀ ਵਿਕਰੀ 'ਤੇ ਵੀ ਦੇਖਣ ਨੂੰ ਮਿਲੇਗਾ।


Related News