ਸ਼ੇਅਰ ਬਾਜ਼ਾਰ ''ਚ ਰੌਣਕ, ਸੈਂਸੇਕਸ 276 ਅੰਕ ਵੱਧ ਕੇ ਬੰਦ
Wednesday, Aug 23, 2017 - 05:34 PM (IST)
ਨਵੀਂ ਦਿੱਲੀ—ਚੰਗੇ ਗਲੋਬਲ ਸੰਕੇਤਾਂ ਨੇ ਘਰੇਲੂ ਬਾਜ਼ਾਰਾਂ 'ਚ ਜੋਸ਼ ਭਰਨ ਦਾ ਕੰਮ ਕੀਤਾ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੇਕਸ 276.16 ਅੰਕ ਯਾਨੀ 0.88 ਫੀਸਦੀ ਵੱਧ ਕੇ 31,568.01 'ਤੇ ਅਤੇ ਨਿਫਟੀ 86.95 ਅੰਕ ਯਾਨੀ 0.89 ਫੀਸਦੀ ਵੱਧ ਕੇ 9,852.50 'ਤੇ ਬੰਦ ਹੋਇਆ ਹੈ।
ਮਿਡ-ਸਮਾਲਕੈਪ ਸ਼ੇਅਰਾਂ 'ਚ ਮਜ਼ਬੂਤੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਜੋਸ਼ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੇਕਸ 1.4 ਫੀਸਦੀ ਵੱਧ ਕੇ ਬੰਦ ਹੋਇਆ ਹੈ, ਨਿਫਟੀ ਦੇ ਮਿਡਕੈਪ 100 ਇੰਡੇਕਸ 'ਚ 1.2 ਫੀਸਦੀ ਦੀ ਮਜ਼ਬੂਤ ਆਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੇਕਸ 1.2 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਪੀ.ਐੱਸ.ਯੂ.ਬੈਂਕ ਸਟਾਕ ਚੜ੍ਹੇ
ਬੈਂਕਿੰਗ,ਆਟੋ, ਮੇਟਲ, ਫਾਰਮ, ਰਿਅਲਟੀ, ਆਇਲ ਅਤੇ ਗੈਸ, ਪਾਵਰ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਪੀ.ਐੱਸ.ਯੂ. ਬੈਂਕ ਇੰਡੇਕਸ 'ਚ 2.1 ਫੀਸਦੀ , ਆਟੋ ਇੰਡੇਕਸ 'ਚ 0.7 ਫੀਸਦੀ, ਮੇਟਲ ਇੰਡੇਕਸ 'ਚ 1.75 ਫੀਸਦੀ ਅਤੇ ਫਾਰਮ ਇੰਡੇਕਸ 'ਚ 0.6 ਫੀਸਦੀ ਦੇ ਵਾਧਾ ਦਰਜ਼ ਕੀਤਾ ਗਿਆ ਹੈ। ਬੀ.ਐੱਸ. ਈ. ਦੇ ਰਿਆਲਟੀ ਇੰਡੇਕਸ 'ਚ 3.5 ਫੀਸਦੀ, ਆਇਲ ਅਤੇ ਗੈਸ ਇੰਡੇਕਸ 'ਚ 0.9 ਫੀਸਦੀ, ਪਾਵਰ ਇੰਡੇਕਸ 'ਚ 0.6 ਫੀਸਦੀ ਅਤੇ ਕੈਪੀਟਲ ਗੁਡਸ ਇੰਡੇਕਸ 'ਚ 0.6 ਫੀਸਦੀ ਦੀ ਮਜ਼ਬੂਤੀ ਆਈ ਹੈ।
