ਸ਼ੈਲੇ ਹੋਟਲਸ ਨੇ 290 ਕਰੋੜ ਰੁਪਏ ''ਚ ਬੀਲੇਅਰ ਹੋਟਲਸ ਨੂੰ ਖਰੀਦਣ ਦਾ ਕੀਤਾ ਕਰਾਰ

Saturday, Jan 18, 2020 - 04:40 PM (IST)

ਸ਼ੈਲੇ ਹੋਟਲਸ ਨੇ 290 ਕਰੋੜ ਰੁਪਏ ''ਚ ਬੀਲੇਅਰ ਹੋਟਲਸ ਨੂੰ ਖਰੀਦਣ ਦਾ ਕੀਤਾ ਕਰਾਰ

ਨਵੀਂ ਦਿੱਲੀ—ਸ਼ੈਲੇ ਹੋਟਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਪੁਣੇ 'ਚ ਨੋਵੋਟੇਲ ਹੋਟਲ ਦਾ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ ਬੀਲੇਅਰ ਹੋਟਲਸ ਪ੍ਰਾਈਵੇਟ ਲਿਮਟਿਡ ਅਤੇ ਉਸ ਦੀ ਸਹਿਯੋਗੀ ਐੱਸ.ਐੱਚ.ਪੀ.ਐੱਲ. ਦੀ ਪ੍ਰਾਪਤੀ ਕਰਨ ਦਾ ਕਰਾਰ ਕੀਤਾ ਹੈ। ਇਹ ਕਰਾਰ ਕਰੀਬ 290 ਕਰੋੜ ਰੁਪਏ 'ਚ ਹੋਵੇਗਾ। ਸ਼ੈਲੇ ਹੋਟਲਸ ਨੇ ਬੀ.ਐੱਸ.ਈ. ਨੂੰ ਦੱਸਿਆ ਕਿ ਨੋਵੋਟੇਲ ਹੋਟਲ ਦਾ ਸੰਚਾਲਨ ਐਕਾਰ ਗਰੁੱਪ ਦੀ ਏ.ਏ.ਪੀ.ਸੀ. ਇੰਡੀਆ ਹੋਟਲ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕਰਦੀ ਹੈ। ਐਕਾਰ ਗਰੁੱਪ ਨੋਵੋਟੇਲ ਜੇ ਇਸਾਲਾ ਫੇਅਰਮਾਨਟ, ਸੋਫੀਟੇਲ ਅਤੇ ਆਈਬਿਸ, ਵਰਗੇ ਹੋਟਲ ਬਾਂਡਾਂ ਦਾ ਵੀ ਸੰਚਾਲਨ ਕਰਦੀ ਹੈ। ਸ਼ੈਲੇ ਹੋਟਲਸ ਦੇ ਪ੍ਰਬੰਧ ਨਿਰਦੇਸ਼ਕ (ਐੱਮ.ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੰਜੇ ਸੇਠੀ ਨੇ ਕਿਹਾ ਕਿ ਇਹ ਕਦਮ ਠੋਸ ਮੰਗ ਦੀਆਂ ਸੰਭਾਵਨਾਵਾਂ ਵਾਲੀ ਨਵੀਂਆਂ ਥਾਵਾਂ 'ਤੇ ਸਾਡੇ ਪੋਰਟਫੋਲੀਓ ਨੂੰ ਮਜ਼ਬੂਤ ਬਣਾਉਣ ਦੀ ਸਾਡੀ ਵਾਧੇ ਦੀ ਰਾਜਨੀਤੀ ਦੇ ਅਨੁਕੂਲ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਪੁਣੇ ਨੂੰ ਇਕ ਆਕਰਸ਼ਕ ਡੈਸਟੀਨੇਸ਼ਨ ਮੰਨਦੀ ਹੈ।


author

Aarti dhillon

Content Editor

Related News