SBI ਦਾ ਸ਼ੇਅਰ 52 ਹਫਤਿਆਂ ਦੇ ਰਿਕਾਰਡ ਉੱਚੇ ਪੱਧਰ ''ਤੇ, ਦੋ ਦਿਨਾਂ ਵਿਚ 25% ਵਧਿਆ

Friday, Feb 05, 2021 - 05:29 PM (IST)

SBI ਦਾ ਸ਼ੇਅਰ 52 ਹਫਤਿਆਂ ਦੇ ਰਿਕਾਰਡ ਉੱਚੇ ਪੱਧਰ ''ਤੇ, ਦੋ ਦਿਨਾਂ ਵਿਚ 25% ਵਧਿਆ

ਮੁੰਬਈ - ਬੀਤੇ ਦਿਨ ਸ਼ੁੱਕਰਵਾਰ ਨੂੰ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰ 52 ਹਫਤੇ ਦੀ ਉੱਚ ਪੱਧਰ 'ਤੇ ਪਹੁੰਚ ਗਏ। ਇਸ ਮਿਆਦ ਦੌਰਾਨ, ਐਸਬੀਆਈ ਦੇ ਇੱਕ ਸ਼ੇਅਰ ਦੀ ਕੀਮਤ ਵੱਧ ਕੇ 408.35 ਰੁਪਏ ਹੋ ਗਈ। ਐਸਬੀਆਈ ਨੇ ਦਸੰਬਰ ਤਿਮਾਹੀ ਦੇ ਨਤੀਜੇ ਦੋ ਦਿਨ ਪਹਿਲਾਂ ਜਾਰੀ ਕੀਤੇ ਸਨ। ਉਸ ਤੋਂ ਬਾਅਦ ਐਸਬੀਆਈ ਦੇ ਸ਼ੇਅਰ ਦੋ ਦਿਨਾਂ ਦੇ ਅੰਦਰ 25 ਪ੍ਰਤੀਸ਼ਤ ਵੱਧ ਗਏ ਹਨ। ਵੀਰਵਾਰ ਨੂੰ ਐਸਬੀਆਈ ਦਾ ਸਟਾਕ 10 ਪ੍ਰਤੀਸ਼ਤ ਦੇ ਉੱਚ ਸਰਕਟ ਦੇ ਨਾਲ 355.10 ਰੁਪਏ ਦੀ ਕੀਮਤ 'ਤੇ ਬੰਦ ਹੋਇਆ। ਐਸਬੀਆਈ ਸਟਾਕ ਸ਼ੁੱਕਰਵਾਰ ਨੂੰ 8.7 ਪ੍ਰਤੀਸ਼ਤ ਦੇ ਵਾਧੇ ਨਾਲ 386 ਰੁਪਏ ਦੇ ਪੱਧਰ 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਸੈਸ਼ਨ ਵਿਚ 15 ਪ੍ਰਤੀਸ਼ਤ ਦੇ ਵਾਧੇ ਨਾਲ 52-ਹਫਤੇ ਦੇ ਉੱਚ ਪੱਧਰ' ਤੇ 408.35 ਰੁਪਏ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਪਿਛਲੇ 5 ਸੈਸ਼ਨਾਂ ਦੌਰਾਨ ਐਸਬੀਆਈ ਦੇ ਸਟਾਕ ਕੀਮਤ ਵਿਚ 41.78 ਫੀਸਦ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਐਸਬੀਆਈ ਦੇ ਸ਼ੇਅਰ ਇਕ ਮਹੀਨੇ ਦੇ ਅੰਦਰ 42 ਪ੍ਰਤੀਸ਼ਤ ਅਤੇ ਇਕ ਸਾਲ ਦੇ ਅੰਦਰ 45 ਪ੍ਰਤੀਸ਼ਤ ਵਧੇ ਹਨ। ਸ਼ੁੱਕਰਵਾਰ ਦੁਪਹਿਰ ਨੂੰ ਐਸਬੀਆਈ ਦਾ ਸ਼ੇਅਰ ਮੁੱਲ 392.25 ਰੁਪਏ 'ਤੇ ਬੋਲ ਰਿਹਾ ਸੀ। ਸਟੇਟ ਬੈਂਕ ਆਫ਼ ਇੰਡੀਆ ਦੀ ਮਾਰਕੀਟ ਕੈਪ 3,49800.15 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

Q3 ਵਿਚ ਲਾਭ 7% ਘਟਿਆ

ਐਸਬੀਆਈ ਦਾ ਸਟੈਂਡਅਲੋਨ ਲਾਭ ਅਕਤੂਬਰ-ਦਸੰਬਰ ਤਿਮਾਹੀ 'ਚ 6.9 ਫੀਸਦ ਡਿੱਗ ਕੇ 5196.22 ਕਰੋੜ ਰੁਪਏ 'ਤੇ ਆ ਗਿਆ। ਹਾਲਾਂਕਿ ਜੁਲਾਈ-ਸਤੰਬਰ ਤਿਮਾਹੀ ਦੇ ਮੁਕਾਬਲੇ ਤੀਜੀ ਤਿਮਾਹੀ ਵਿਚ ਕੁੱਲ ਲਾਭ ਵਿਚ 13.60 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਐਸਬੀਆਈ ਦੀ ਵਿਆਜ ਆਮਦਨ ਦਸੰਬਰ ਤਿਮਾਹੀ ਵਿਚ ਸਾਲਾਨਾ ਆਧਾਰ 'ਤੇ 3.7 ਫੀਸਦ ਦੇ ਵਾਧੇ ਨਾਲ 28819.94 ਕਰੋੜ ਰੁਪਏ 'ਤੇ ਪਹੁੰਚ ਗਈ ਹੈ, ਜੋ ਕਿ ਤਿਮਾਹੀ ਦੇ ਅਧਾਰ 'ਤੇ ਇਹ 2.3 ਪ੍ਰਤੀਸ਼ਤ ਵਧੀ ਹੈ। ਸਟੇਟ ਬੈਂਕ ਆਫ ਇੰਡੀਆ ਦੀ ਕੁੱਲ ਐਡਵਾਂਸਸ ਦਸੰਬਰ ਤਿਮਾਹੀ ਵਿਚ ਸਾਲਾਨਾ ਆਧਾਰ 'ਤੇ 6.7 ਪ੍ਰਤੀਸ਼ਤ ਵਧ ਕੇ 24.56 ਲੱਖ ਕਰੋੜ ਰੁਪਏ ਰਹੀ।

ਇਹ ਵੀ ਪੜ੍ਹੋ : ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News