ਸ਼ੇਅਰ ਬਾਜ਼ਾਰ ਨਵੇਂ ਸਿਖਰ ''ਤੇ, ਅਗਲੇ ਹਫਤੇ ਵੀ ਤੇਜ਼ੀ ਦੀ ਸੰਭਾਵਨਾ

Sunday, Aug 12, 2018 - 03:51 PM (IST)

ਸ਼ੇਅਰ ਬਾਜ਼ਾਰ ਨਵੇਂ ਸਿਖਰ ''ਤੇ, ਅਗਲੇ ਹਫਤੇ ਵੀ ਤੇਜ਼ੀ ਦੀ ਸੰਭਾਵਨਾ

ਮੁੰਬਈ—ਸੰਸਾਰਿਕ ਪੱਧਰ ਤੋਂ ਰਲੇ-ਮਿਲੇ ਸੰਕੇਤਾਂ ਦੌਰਾਨ ਬੀਤੇ ਹਫਤੇ ਬੈਂਕਿੰਗ ਆਦਿ ਗਰੁੱਪਾਂ 'ਚ ਹੋਈ ਲਿਵਾਲੀ ਦੇ ਬਲ 'ਚੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 38 ਹਜ਼ਾਰ ਦੇ ਪੱਧਰ ਨੂੰ ਪਾਰ ਕੀਤਾ ਅਤੇ ਨਿਫਟੀ ਵੀ ਨਵਾਂ ਰਿਕਾਰਡ ਬਣਾਉਣ 'ਚ ਸਫਲ ਰਿਹਾ। ਅਗਲੇ ਹਫਤੇ ਵੀ ਬਾਜ਼ਾਰ 'ਚ ਤੇਜ਼ੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 
ਬੀ.ਐੱਸ.ਈ. ਦਾ ਸੈਂਸੈਕਸ 313.07 ਅੰਕ ਅਰਥਾਤ 0.83 ਫੀਸਦੀ ਵਧ ਕੇ 37869.23 ਅੰਕ 'ਤੇ ਰਿਹਾ ਹੈ। ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ) ਦਾ ਨਿਫਟੀ 68.70 ਅੰਕ ਚੜ੍ਹ ਕੇ 11429.50 ਅੰਕ 'ਤੇ ਰਿਹਾ। ਬੀ.ਐੱਸ.ਈ. ਦਾ ਮਿਡਕੈਪ 3.89 ਅੰਕ ਅਰਥਾਤ 0.02 ਫੀਸਦੀ ਵਧ ਕੇ 16210.78 ਅੰਕ 'ਤੇ ਰਿਹਾ ਜਦਕਿ ਸਮਾਲਕੈਪ 49.32 ਅੰਕ ਅਰਥਾਤ 0.29 ਅੰਕ ਡਿੱਗ ਕੇ 16784.20 ਅੰਕ 'ਤੇ ਰਿਹਾ ਹੈ। ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਹਫਤੇ ਤੇਜ਼ੀ ਦਾ ਰੁਖ ਕਾਇਮ ਰਿਹਾ ਹੈ। 
ਕੰਪਨੀਆਂ ਦੇ ਵਧੀਆ ਤਿਮਾਹੀ ਨਤੀਜੇ ਅਤੇ ਪੂੰਜੀ ਪ੍ਰਵਾਹ ਵਧਣ ਦੇ ਬਲ 'ਤੇ ਇਹ ਤੇਜ਼ੀ ਰਹੀ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਚੀਨ ਦੇ ਵਿਚਕਾਰ ਟੈਰਿਫ ਯੁੱਧ ਦੇ ਨਰਮ ਪੈਣ ਨਾਲ ਸੰਸਾਰਕ ਪੱਧਰ 'ਤੇ ਬਣੇ ਹਾਂ-ਪੱਖੀ ਮਾਹੌਲ ਦਾ ਵੀ ਅਸਰ ਦੇਖਿਆ ਗਿਆ ਹੈ। ਅਗਲੇ ਹਫਤੇ ਮੁੱਖ ਆਰਥਿਕ ਅੰਕੜਿਆ, ਸੰਸਾਰਕ ਰੁਖ, ਵਿਦੇਸ਼ੀ ਪੋਰਟਫੋਲੀਓ, ਨਿਵੇਸ਼ਕਾਂ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੇ ਨਿਵੇਸ਼, ਰੁਪਿਆ ਅਤੇ ਡਾਲਰ ਦੇ ਵਿਚਕਾਰ ਤਾਲਮੇਲ, ਕੱਚੇ ਤੇਲ ਦੀ ਕੀਮਤਾਂ ਅਤੇ ਕੰਪਨੀਆਂ ਦੇ ਤਿਮਾਹੀ ਵਿੱਤੀ ਨਤੀਜਿਆਂ ਨਾਲ ਬਾਜ਼ਾਰ ਦੀ ਚਾਲ ਤੈਅ ਹੋਵੇਗੀ।


Related News