ਗੌਤਮ ਸਿੰਘਾਨੀਆ ਪਰਿਵਾਰ ਦੇ ਵਿਵਾਦ ''ਚ ਸੁਤੰਤਰ ਨਿਰਦੇਸ਼ਕ ਨੇ ਲਿਆ ਵੱਡਾ ਫ਼ੈਸਲਾ, ਸ਼ੇਅਰਧਾਰਕਾਂ ਨੂੰ ਹੋਵੇਗਾ ਫ਼ਾਇਦਾ

12/01/2023 6:14:12 PM

ਨਵੀਂ ਦਿੱਲੀ (ਭਾਸ਼ਾ) – ਰੇਮੰਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਦੇ ਪਰਿਵਾਰਿਕ ਵਿਵਾਦ ਦੇ ਸੁਤੰਤਰ ਡਾਇਰੈਕਟਰਾਂ (ਇੰਡੀਪੈਂਡੈਂਟ ਡਾਇਰੈਕਟਰ) ਨੇ ਛੋਟੇ ਸ਼ੇਅਰਧਾਰਕਾਂ ਦੇ ਹਿੱਤ ਵਿਚ ਵੱਡਾ ਫ਼ੈਸਲਾ ਲਿਆ ਹੈ। ਸੁਤੰਤਰ ਡਾਇਰੈਕਟਰਾਂ ਨੇ ਕਿਹਾ ਕਿ ਉਹ ਪਰਿਵਾਰਿਕ ਵਿਵਾਦ ਤੋਂ ਬਾਅਦ ਪੈਦਾ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਸ ਨਾਲ ਕੰਪਨੀ ਦੇ ਮਾਮਲਿਆਂ ਅਤੇ ਕਾਰੋਬਾਰ ਦਾ ਪ੍ਰਬੰਧਨ ਕਰਨ ਦੀ ਸਮਰੱਥਾ ਪ੍ਰਭਾਵਿਤ ਨਾ ਹੋਵੇ।

ਇਹ ਵੀ ਪੜ੍ਹੋ - ਆਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਵੀ ਹੋਇਆ ਵਾਧਾ, ਜਾਣੋ ਤਾਜ਼ਾ ਭਾਅ

ਕੰਪਨੀ ਵਲੋਂ ਬੀ. ਐੱਸ. ਈ. ਨੂੰ ਦਿੱਤੀ ਜਾਣਕਾਰੀ ’ਚ ਸੁਤੰਤਰ ਡਾਇਰੈਕਟਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਨ੍ਹਾਂ ਨੇ ਸਲਾਹ ਦੇਣ ਲਈ ਸੀਨੀਅਰ ਸੁਤੰਤਰ ਕਾਨੂੰਨੀ ਸਲਾਹਕਾਰ ਬਰਜਿਸ ਦੇਸਾਈ ਨੂੰ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਪ੍ਰਮੋਟਰਾਂ ਜਾਂ ਕੰਪਨੀ ਨਾਲ ਕੋਈ ਸਬੰਧ ਨਹੀਂ ਹੈ। ਬਿਆਨ ’ਚ ਕਿਹਾ ਗਿਆ ਕਿ ਸੁਤੰਤਰ ਡਾਇਰੈਕਟਰ (ਆਈ. ਡੀ.) ਪਿਛਲੇ ਕੁੱਝ ਹਫ਼ਤਿਆਂ ਤੋਂ ਬੈਠਕ ਕਰ ਰਹੇ ਹਨ ਅਤੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ, ਕਿਉਂਕਿ ਇਹ ਕੰਪਨੀ ਅਤੇ ਹੋਰ ਸ਼ੇਅਰਧਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਅਸੀਂ ਗੈਰ-ਪ੍ਰਮੋਟਰ ਘੱਟ ਗਿਣਤੀ ਸ਼ੇਅਰਧਾਰਕਾਂ, ਕਰਮਚਾਰੀਆਂ ਅਤੇ ਹੋਰ ਹਿੱਤਧਾਰਕਾਂ ਦੇ ਹਿੱਤਾਂ ਦੀ ਹਮੇਸ਼ਾ ਰੱਖਿਆ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਨ। ਕੰਪਨੀ ਨੇ ਕਿਹਾ ਕਿ ਆਈ. ਡੀ. ਇਹ ਯਕੀਨੀ ਕਰਨ ਲਈ ਚੌਕਸ ਹਨ ਕਿ ਦੋ ਪ੍ਰਮੋਟਰ ਡਾਇਰੈਕਟਰਾਂ ਦਰਮਿਆਨ ਵਿਆਹੁਤਾ ਵਿਵਾਦ ਕਿਸੇ ਵੀ ਤਰ੍ਹਾਂ ਨਾਲ ਕੰਪਨੀ ਦੇ ਮਾਮਲਿਆਂ ਅਤੇ ਕਾਰੋਬਾਰ ਦੇ ਪ੍ਰਬੰਧਨ ਵਿਚ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੀ ਸਮਰੱਥਾ ਨੂੰ ਪ੍ਰਭਾਵਿਤ ਨਾ ਕਰੇ।

ਇਹ ਵੀ ਪੜ੍ਹੋ - ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ

ਕੰਮਕਾਜ ਆਮ ਵਾਂਗ ਚੱਲਣ ਦਾ ਭਰੋਸਾ
ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਾ ਤਾਂ ਕਿਸੇ ਕਾਨੂੰਨ ਅਤੇ ਨਾ ਹੀ ਕਾਰੋਬਾਰ ਸੰਚਾਲਿਤ ਕਰਨ ਨਾਲ ਜੁੜੇ ਕਿਸੇ ਮਾਪਦੰਡ ਨੂੰ ਅਜਿਹੇ ਵਿਵਾਹਿਕ ਵਿਵਾਦਾਂ ਦੀ ਜਾਂਚ ਜਾਂ ਉਸ ਦੇ ਗੁਣ-ਦੋਸ਼ ਦੀ ਜਾਂਚ ਕਰਨ ਲਈ ਆਈ. ਡੀ. ਦੀ ਲੋੜ ਹੁੰਦੀ ਹੈ। ਇਹ ਆਈ. ਡੀ. ਦੇ ਅਧਿਕਾਰ ਖੇਤਰ ਤੋਂ ਪਰੇ ਹੈ। ਸੁਤੰਤਰ ਡਾਇਰੈਕਟਰ ਮੁਕੀਤਾ ਝਾਵੇਰੀ, ਆਸ਼ੀਸ਼ ਕਪਾੜੀਆ, ਦਿਨੇਸ਼ ਲਾਲ, ਕੇ. ਨਰਸਿਮਹਾ ਮੂਰਤੀ ਅਤੇ ਸ਼ਿਵ ਸੁਰਿੰਦਰ ਕੁਮਾਰ ਨੇ ਇਹ ਚਿੱਠੀ ਲਿਖੀ। ਇਸ ਤੋਂ ਪਹਿਲਾਂ ਪਰਿਵਾਰਿਕ ਵਿਵਾਦ ਵਿਚ ਫਸੇ ਰੇਮੰਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਨੇ ਆਪਣੇ ਕਰਮਚਾਰੀਆਂ ਅਤੇ ਬੋਰਡ ਆਫ ਡਾਇਰੈਕਟਰਜ਼ ਨੂੰ ਕੰਮਕਾਜ ਆਮ ਵਾਂਗ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਇਸ ਦੇ ਸੁਚਾਰੂ ਸੰਚਾਲਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News