ਸ਼ੇਅਰਚੈਟ 2-3 ਸਾਲ ''ਚ ਯੂਜ਼ਰ ਆਧਾਰ ਦੀ ਵਰਤੋਂ ਕਰਕੇ ਵਧਾਏਗਾ ਰਾਜਸਵ
Saturday, Oct 06, 2018 - 04:31 PM (IST)

ਨਵੀਂ ਦਿੱਲੀ—ਖੇਤਰੀ ਭਾਸ਼ਾਵਾਂ 'ਚ ਸਮੱਗਰੀ ਦੇਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਸ਼ੇਅਰਚੈਟ ਦੀ ਯੋਜਨਾ ਅਗਲੇ ਦੋ-ਤਿੰਨ ਸਾਲ 'ਚ ਆਪਣੇ ਯੂਜ਼ਰ ਆਧਾਰ ਦੀ ਵਰਤੋਂ ਕਰਦੇ ਹੋਏ ਆਪਣੀ ਕਮਾਈ ਵਧਾਉਣਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਸ਼ੇਅਰਚੈਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਬੀ.ਓ) ਸੁਨੀਲ ਕਾਮਤ ਨੇ ਦੱਸਿਆ ਕਿ ਵਰਤਮਾਨ 'ਚ ਕੁੱਲ 6 ਕਰੋੜ ਯੂਜ਼ਰਾਂ 'ਚੋਂ ਸਾਡੇ ਕੋਲ 2.5 ਕਰੋੜ ਸਰਗਰਮ ਯੂਜ਼ਰ ਹਨ। ਸਾਡੀ ਯੋਜਨਾ ਇਨ੍ਹਾਂ ਨੇ ਵਧਾ ਕੇ 10 ਕਰੋੜ ਕਰਨ ਦੀ ਹੈ। ਦੋ-ਤਿੰਨ ਸਾਲ ਬਾਅਦ ਸਾਡੀ ਯੋਜਨਾ ਯੂਜ਼ਰਾਂ ਦੀ ਗਿਣਤੀ ਦੇ ਆਧਾਰ ਦੀ ਵਰਤੋਂ ਕਰਦੇ ਹੋਏ ਰਾਜਸਵ ਪ੍ਰਾਪਤੀ ਵਧਾਏਗਾ। ਕਾਮਤ ਨੇ ਕਿਹਾ ਕਿ ਸ਼ੇਅਰਚੈਟ ਅੰਗਰੇਜੀ ਭਾਸ਼ਾ 'ਚ ਨਹੀਂ ਹੈ ਸਗੋਂ ਇਹ 14 ਖੇਤਰੀ ਭਾਸ਼ਾਵਾਂ 'ਚ ਉਪਲੱਬਧ ਸੋਸ਼ਲ ਮੀਡੀਆ ਪਲੇਟਫਾਰਮ ਹੈ। ਇਹ ਫੇਸਬੁੱਕ ਦੀ ਤਰ੍ਹਾਂ ਨਹੀਂ ਸਗੋਂ ਇੰਸਟਾਗ੍ਰਾਮ ਵਰਗਾ ਹੈ।
ਯੂਜ਼ਰਾਂ ਦੇ ਰਾਹੀਂ ਧਨ ਜੁਟਾਉਣ ਦੇ ਬਾਰੇ 'ਚ ਪੁੱਛਣ 'ਤੇ ਕਾਮਤ ਨੇ ਕਿਹਾ ਕਿ ਅਸੀਂ ਆਪਣੇ ਯੂਜ਼ਰਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਡਿਊਟੀ ਨਹੀਂ ਲਗਾਵਾਂਗੇ। ਅਸੀਂ ਵਿਗਿਆਪਨ ਸੰਬੰਧਤ ਲੈਣ-ਦੇਣ ਅਤੇ ਪ੍ਰਾਯੋਜਿਤ ਅਭਿਐਨਾਂ ਨਾਲ ਰਾਜਸਵ ਪ੍ਰਾਪਤੀ ਵਧਾਵਾਂਗੇ। ਸ਼ੇਅਰਚੈਟ ਦੀ ਸਥਾਪਨਾ ਆਈ.ਆਈ.ਟੀ. ਦੇ ਤਿੰਨ ਵਿਦਿਆਰਥੀਆਂ ਨੇ ਕੀਤੀ ਹੈ। ਹਾਲ ਹੀ 'ਚ ਕੰਪਨੀ ਨੇ ਸੀ ਸ਼੍ਰੇਣੀ ਦੇ ਵਿੱਤੀ ਪੋਸ਼ਣ ਦੇ ਰਾਹੀਂ 10 ਕਰੋੜ ਡਾਲਰ ਜੁਟਾਏ ਹਨ।