ਸ਼ੇਅਰ ਬਾਜ਼ਾਰ ''ਚ ਮਾਮੂਲੀ ਵਾਧਾ: ਸੈਂਸੈਕਸ 49 ਅੰਕ ਚੜ੍ਹਿਆ ਤੇ ਨਿਫਟੀ 19,351.70 ''ਤੇ ਖੁੱਲ੍ਹਿਆ

Thursday, Aug 31, 2023 - 11:15 AM (IST)

ਮੁੰਬਈ (ਭਾਸ਼ਾ) - ਸਕਾਰਾਤਮਕ ਗਲੋਬਲ ਰੁਝਾਨ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸਥਾਨਕ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਖੁੱਲ੍ਹੇ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 49.13 ਅੰਕ ਵਧ ਕੇ 65,136.38 'ਤੇ ਖੁੱਲ੍ਹਿਆ। NSE ਨਿਫਟੀ 4.25 ਅੰਕ ਚੜ੍ਹ ਕੇ 19,351.70 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ ਦੇ ਜ਼ਿਆਦਾਤਰ ਸਟਾਕ ਲਾਭ ਦੇ ਨਾਲ ਕਾਰੋਬਾਰ ਕਰਦੇ ਦੇਖੇ ਗਏ, ਜਿਓ ਫਾਈਨੈਂਸ਼ੀਅਲ ਸਰਵਿਸਿਜ਼ 4.98 ਪ੍ਰਤੀਸ਼ਤ ਵਧੇ ਜਦੋਂ ਕਿ ਮਾਰੂਤੀ ਸੁਜ਼ੂਕੀ ਅਤੇ ਐਕਸਿਸ ਬੈਂਕ ਇੱਕ ਪ੍ਰਤੀਸ਼ਤ ਵਧੇ । ਨਿਫਟੀ ਦੇ ਘੱਟੋ-ਘੱਟ 29 ਸਟਾਕ ਲਾਭ ਦੇ ਨਾਲ ਕਾਰੋਬਾਰ ਕਰਦੇ ਦੇਖੇ ਗਏ। 

ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ

ਗਲੋਬਲ ਬਾਜ਼ਾਰਾਂ ਦਾ ਹਾਲ

ਦੂਜੇ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦੇ ਨਿੱਕੇਈ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜਦਕਿ ਹਾਂਗਕਾਂਗ ਦੇ ਹੈਂਗ ਸੇਂਗ ਅਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਮਾਮੂਲੀ ਗਿਰਾਵਟ ਨਾਲ 85.74 ਡਾਲਰ ਪ੍ਰਤੀ ਬੈਰਲ 'ਤੇ ਰਿਹਾ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ

ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News