ਸ਼ੇਅਰ ਬਾਜ਼ਾਰ : ਸੈਂਸੈਕਸ ਨੇ 362 ਅੰਕ ਚੜ੍ਹ ਕੇ 61,000 ਦੇ ਅੰਕੜੇ ਨੂੰ ਕੀਤਾ ਪਾਰ, ਨਿਫਟੀ ਵੀ ਹੋਇਆ ਮਜ਼ਬੂਤ
Monday, Nov 07, 2022 - 10:29 AM (IST)
ਮੁੰਬਈ (ਭਾਸ਼ਾ) - ਬੈਂਕਿੰਗ, ਆਟੋ ਅਤੇ ਵਿੱਤੀ ਸ਼ੇਅਰਾਂ ਵਿੱਚ ਖਰੀਦਦਾਰੀ ਨਾਲ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 360 ਅੰਕਾਂ ਦੇ ਵਾਧੇ ਨਾਲ 61,000 ਅੰਕਾਂ ਨੂੰ ਪਾਰ ਕਰ ਗਿਆ। ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ਰੁਝਾਨ ਨੇ ਵੀ ਇੱਥੇ ਮਜਬੂਤ ਭਾਵਨਾ ਨੂੰ ਸਮਰਥਨ ਦਿੱਤਾ। ਵਪਾਰੀਆਂ ਨੇ ਕਿਹਾ ਕਿ ਰੁਪਏ ਦੀ ਮਜ਼ਬੂਤੀ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਨੇ ਵੀ ਬਾਜ਼ਾਰ ਦੀ ਤੇਜ਼ੀ ਨੂੰ ਸਮਰਥਨ ਦਿੱਤਾ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 362.24 ਅੰਕ ਜਾਂ 0.59 ਫੀਸਦੀ ਵਧ ਕੇ 61,312.60 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 104.55 ਅੰਕਾਂ ਦੇ ਵਾਧੇ ਨਾਲ 18,221.70 'ਤੇ ਕਾਰੋਬਾਰ ਕਰ ਰਿਹਾ ਸੀ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 4.38 ਫੀਸਦੀ ਚੜ੍ਹੇ। SBI ਦਾ ਸਤੰਬਰ ਤਿਮਾਹੀ ਦਾ ਮੁਨਾਫਾ ਸਾਲ ਦਰ ਸਾਲ 74 ਫੀਸਦੀ ਵਧ ਕੇ 13,265 ਕਰੋੜ ਰੁਪਏ ਹੋ ਗਿਆ। ਇਹ ਬੈਂਕ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਮੁਨਾਫਾ ਹੈ।
ਟਾਪ ਗੇਨਰਜ਼
ਨੈਸਲੇ ਇੰਡੀਆ, ਐਨਟੀਪੀਸੀ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਐਲਐਂਡਟੀ, ਟੈਕ ਮਹਿੰਦਰਾ