ਵੱਡੇ ਉਤਰਾਅ-ਚੜ੍ਹਾਅ ਤੋਂ ਬਾਅਦ ਡਿੱਗਿਆ ਸ਼ੇਅਰ ਬਾਜ਼ਾਰ , ਨਿਫਟੀ 23,700 ਤੋਂ ਹੇਠਾਂ ਬੰਦ

Monday, Dec 30, 2024 - 03:54 PM (IST)

ਵੱਡੇ ਉਤਰਾਅ-ਚੜ੍ਹਾਅ ਤੋਂ ਬਾਅਦ ਡਿੱਗਿਆ ਸ਼ੇਅਰ ਬਾਜ਼ਾਰ , ਨਿਫਟੀ 23,700 ਤੋਂ ਹੇਠਾਂ ਬੰਦ

ਮੁੰਬਈ - ਸੋਮਵਾਰ (30 ਦਸੰਬਰ) ਨੂੰ ਸ਼ੇਅਰ ਬਾਜ਼ਾਰਾਂ 'ਚ ਵੱਡਾ ਉਤਾਰ-ਚੜ੍ਹਾਅ ਦੇਖਿਆ ਗਿਆ। ਦਿਨ ਭਰ ਉਤਰਾਅ-ਚੜ੍ਹਾਅ ਜਾਰੀ ਰਿਹਾ ਅਤੇ ਬਾਜ਼ਾਰ ਗਿਰਾਵਟ 'ਤੇ ਬੰਦ ਹੋਏ। ਨਿਫਟੀ 168 ਅੰਕ ਡਿੱਗ ਕੇ 23,644 'ਤੇ ਬੰਦ ਹੋਇਆ। ਨਿਫਟੀ ਦੇ 50 ਸਟਾਕਾਂ 'ਚੋਂ 11 ਵਾਧੇ ਨਾਲ, 38 ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ। NSE ਸੈਕਟਰਲ ਇੰਡੈਕਸ 'ਚ ਬੈਂਕਿੰਗ ਸੈਕਟਰ ਸਭ ਤੋਂ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਇਹ ਸਾਲ ਦਾ ਆਖਰੀ ਹਫ਼ਤਾ ਹੈ। ਅਜਿਹੇ 'ਚ ਬਾਜ਼ਾਰ 'ਚ ਕੁਝ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ।PunjabKesari

ਸੈਂਸੈਕਸ 450 ਅੰਕ ਡਿੱਗ ਕੇ 78,248 'ਤੇ ਅਤੇ ਨਿਫਟੀ ਬੈਂਕ 358 ਅੰਕ ਡਿੱਗ ਕੇ 50,952 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 07 ਵਾਧੇ ਨਾਲਨ ਅਤੇ 23 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

ਬਾਜ਼ਾਰ ਦਿਨ ਭਰ ਲਾਲ ਅਤੇ ਹਰੇ ਨਿਸ਼ਾਨ ਵਿਚਕਾਰ ਵਪਾਰ ਕਰਦੇ ਰਹੇ। ਦੁਪਹਿਰ 2 ਵਜੇ ਤੋਂ ਪਹਿਲਾਂ ਬੈਂਕ ਨਿਫਟੀ ਦਿਨ ਦੇ ਸਭ ਤੋਂ ਉੱਚੇ ਪੱਧਰ ਤੋਂ 1,000 ਅੰਕ ਹੇਠਾਂ ਆ ਗਿਆ ਅਤੇ ਨਿਫਟੀ ਵੀ 250 ਅੰਕ ਡਿੱਗ ਗਿਆ। ਬੈਂਚਮਾਰਕ ਸੂਚਕਾਂਕ ਸਵੇਰੇ ਗਿਰਾਵਟ ਦੇ ਨਾਲ ਖੁੱਲ੍ਹਿਆ, ਜਿਸ ਤੋਂ ਬਾਅਦ ਇਹ ਗਿਰਾਵਟ ਥੋੜੀ ਜਿਹੀ ਘਟਦੀ ਨਜ਼ਰ ਆ ਰਹੀ ਸੀ। ਨਿਫਟੀ 17 ਅੰਕ ਡਿੱਗ ਕੇ 23,796 'ਤੇ ਅਤੇ ਬੈਂਕ ਨਿਫਟੀ 56 ਅੰਕ ਡਿੱਗ ਕੇ 51,255 'ਤੇ ਖੁੱਲ੍ਹਿਆ ਹੈ। ਮਿਡਕੈਪ ਇੰਡੈਕਸ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ।

ਸੈਕਟਰੀ ਫਰੰਟ 'ਤੇ ਫਾਰਮਾ ਅਤੇ ਹੈਲਥਕੇਅਰ ਸੈਕਟਰ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਅਡਾਨੀ ਸਟਾਕਸ 'ਚ ਤੇਜ਼ੀ ਦਰਜ ਕੀਤੀ ਗਈ। ਅਡਾਨੀ ਇੰਟਰਪ੍ਰਾਈਜ਼ ਢਾਈ ਫੀਸਦੀ ਚੜ੍ਹਿਆ ਸੀ। ਅਡਾਨੀ ਪੋਰਟਸ 'ਚ ਵੀ 0.73 ਫੀਸਦੀ ਦੀ ਤੇਜ਼ੀ ਰਹੀ।

ਟਾਪ ਗੇਨਰਸ

ਇਸ ਤੋਂ ਇਲਾਵਾ ਨਿਫਟੀ 'ਤੇ ਭਾਰਤੀ ਏਅਰਟੈੱਲ, ਨੇਸਲੇ ਇੰਡੀਆ, ਹੀਰੋ ਮੋਟੋਕਾਰਪ ਸਭ ਤੋਂ ਵੱਧ ਲਾਭ ਲੈਣ ਵਾਲਿਆਂ 'ਚ ਸ਼ਾਮਲ ਸਨ।

ਟਾਪ ਲੂਜ਼ਰਸ

ਇਸ ਦੌਰਾਨ ਐਚਡੀਐਫਸੀ ਲਾਈਫ, ਟਾਟਾ ਸਟੀਲ, ਜੇਐਸਡਬਲਯੂ ਸਟੀਲ, ਹਿੰਡਾਲਕੋ, ਬੀਪੀਸੀਐਲ ਸਭ ਤੋਂ ਵੱਧ ਘਾਟੇ ਵਾਲੇ ਸਨ।

ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.75 ਫੀਸਦੀ ਅਤੇ ਕੋਰੀਆ ਦਾ ਕੋਸਪੀ 0.42 ਫੀਸਦੀ ਤੱਕ ਡਿੱਗਿਆ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.089% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, 27 ਦਸੰਬਰ ਨੂੰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 1,323.29 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,544.64 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
27 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.77 ਫੀਸਦੀ ਦੀ ਗਿਰਾਵਟ ਨਾਲ 42,992 'ਤੇ ਬੰਦ ਹੋਇਆ ਸੀ। S&P 500 ਇੰਡੈਕਸ 1.11% ਡਿੱਗ ਕੇ 5,970 ਅਤੇ Nasdaq 1.4% 'ਤੇ ਆ ਗਿਆ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਤੇਜ਼ੀ ਰਹੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 27 ਦਸੰਬਰ ਨੂੰ ਸੈਂਸੈਕਸ 226 ਅੰਕਾਂ ਦੇ ਵਾਧੇ ਨਾਲ 78,699 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 63 ਅੰਕ ਵਧ ਕੇ 23,813 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 20 ਵਾਧਏ ਨਾਲ ਅਤੇ 10 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਨਿਫਟੀ ਦੇ 50 ਸ਼ੇਅਰਾਂ 'ਚੋਂ 30 ਵਧੇ ਅਤੇ 20 'ਚ ਗਿਰਾਵਟ ਰਹੀ। ਐਨਐਸਈ ਸੈਕਟਰਲ ਇੰਡੈਕਸ ਵਿੱਚ, ਫਾਰਮਾ ਸੈਕਟਰ ਸਭ ਤੋਂ ਵੱਧ 1.30% ਦੇ ਵਾਧੇ ਨਾਲ ਬੰਦ ਹੋਇਆ।
 


author

Harinder Kaur

Content Editor

Related News