ਸ਼ੇਅਰ ਬਾਜ਼ਾਰ ''ਚ ਸਥਿਰ ਕਾਰੋਬਾਰ : ਸੈਂਸੈਕਸ 78,472 ਅੰਕ ਤੇ ਨਿਫਟੀ 23,750.20 ਦੇ ਪੱਧਰ ''ਤੇ ਹੋਇਆ ਬੰਦ

Thursday, Dec 26, 2024 - 03:47 PM (IST)

ਸ਼ੇਅਰ ਬਾਜ਼ਾਰ ''ਚ ਸਥਿਰ ਕਾਰੋਬਾਰ : ਸੈਂਸੈਕਸ 78,472 ਅੰਕ ਤੇ ਨਿਫਟੀ 23,750.20 ਦੇ ਪੱਧਰ ''ਤੇ ਹੋਇਆ ਬੰਦ

ਮੁੰਬਈ - ਵੀਰਵਾਰ (26 ਦਸੰਬਰ) ਨੂੰ ਨਿਫਟੀ ਦੀ ਮਾਸਿਕ ਮਿਆਦ ਖਤਮ ਹੋਣ 'ਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਸੈਂਸੈਕਸ ਅੱਜ 0.39 ਅੰਕ ਭਾਵ 0.00% ਨਾਲ 78,472.48 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ 30 ਦੇ 15 ਸ਼ੇਅਰ ਵਾਧੇ ਨਾਲ ਅਤੇ 15 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

PunjabKesari

ਦੂਜੇ ਪਾਸੇ ਨਿਫਟੀ 22.55 ਅੰਕ ਭਾਵ 0.1% ਦੇ ਵਾਧੇ ਨਾਲ 23,750.20 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 31 ਸਟਾਕ ਵਾਧੇ ਨਾਲ 18 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਵਿਚ ਸਥਿਰ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਨਿਫਟੀ ਬੈਂਕ 62 ਅੰਕ ਡਿੱਗ ਕੇ 51,170 'ਤੇ ਬੰਦ ਹੋਇਆ।

PunjabKesari

ਟਾਪ ਗੇਨਰਸ

ਨਿਫਟੀ 'ਤੇ ਟਾਟਾ ਮੋਟਰਜ਼, ਅਡਾਨੀ ਐਂਟਰਪ੍ਰਾਈਜਿਜ਼, ਆਈਸ਼ਰ ਮੋਟਰਜ਼, ਬੀਪੀਸੀਐਲ, ਆਈਟੀਸੀ ਵਰਗੇ ਸ਼ੇਅਰਾਂ 'ਚ ਤੇਜ਼ੀ ਰਹੀ। 

ਟਾਪ ਲੂਜ਼ਰਸ

ਇਸ ਦੇ ਨਾਲ ਹੀ ਪਾਵਰ ਗਰਿੱਡ, ਜੇਐਸਡਬਲਯੂ ਸਟੀਲ, ਐਸਬੀਆਈ ਲਾਈਫ, ਟਾਈਟਨ, ਇੰਡਸਇੰਡ ਬੈਂਕ ਵਰਗੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। PSU ਅਤੇ ਪ੍ਰਾਈਵੇਟ ਬੈਂਕ ਸੂਚਕਾਂਕ ਸਭ ਤੋਂ ਤੇਜ਼ ਰਹੇ। ਇਸ ਦੇ ਨਾਲ ਹੀ NBFC ਸਟਾਕ 'ਚ ਵੀ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਆਟੋ, ਐੱਫ.ਐੱਮ.ਸੀ.ਜੀ., ਕੰਜ਼ਿਊਮਰ ਡਿਊਰੇਬਲਸ, ਆਇਲ ਅਤੇ ਗੈਸ ਵਰਗੇ ਸੂਚਕਾਂਕ 'ਚ ਤੇਜ਼ੀ ਰਹੀ। ਰਿਐਲਟੀ ਅਤੇ ਫਾਰਮਾ 'ਚ ਗਿਰਾਵਟ ਦੇਖਣ ਨੂੰ ਮਿਲੀ।

ਪਿਛਲੇ ਬੰਦ ਦੇ ਮੁਕਾਬਲੇ ਸੈਂਸੈਕਸ 85 ਅੰਕਾਂ ਦੀ ਛਾਲ ਨਾਲ 78,557 'ਤੇ ਖੁੱਲ੍ਹਿਆ। ਨਿਫਟੀ 48 ਅੰਕਾਂ ਦੀ ਛਾਲ ਨਾਲ 23,775 'ਤੇ ਖੁੱਲ੍ਹਿਆ। ਅਤੇ ਬੈਂਕ ਨਿਫਟੀ 162 ਅੰਕ ਵਧ ਕੇ 51,395 'ਤੇ ਖੁੱਲ੍ਹਿਆ। ਮੁਦਰਾ ਬਾਜ਼ਾਰ 'ਚ ਰੁਪਿਆ 3 ਪੈਸੇ ਕਮਜ਼ੋਰ ਹੋ ਕੇ 85.23/$ 'ਤੇ ਖੁੱਲ੍ਹਿਆ, ਜੋ ਕਿ ਇਸ ਦਾ ਰਿਕਾਰਡ ਹੇਠਲਾ ਪੱਧਰ ਹੈ।


author

Harinder Kaur

Content Editor

Related News