ਸ਼ਕਤੀਕਾਂਤ ਦਾਸ ਨੇ ਕਿਹਾ,RBI ਕਰ ਰਿਹਾ ਹੈ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ

02/25/2020 1:01:40 PM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਇਕ ਮੀਡੀਆ ਇਵੈਂਟ 'ਚ ਕਿਹਾ ਕਿ ਇਸ ਸਮੇਂ ਬੈਂਕਾਂ ਲਈ ਕ੍ਰੈਡਿਟ ਗਰੋਥ (ਕਰਜ਼ ਵਾਧੇ) 'ਚ ਸੁਸਤੀ ਸਭ ਤੋਂ ਵੱਡੀ ਚੁਣੌਤੀ ਹੈ। ਇਸ ਸਾਲ ਇਹ ਕ੍ਰੈਡਿਟ ਗਰੋਥ 7-7.5 ਫੀਸਦੀ 'ਤੇ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਨੂੰ ਸੁਧਾਰਨ ਦੀ ਲੋੜ ਹੈ ਅਤੇ ਕੇਂਦਰੀ ਬੈਂਕ ਇਸ ਮਾਮਲੇ 'ਚ ਕਦਮ ਚੁੱਕ ਰਹੀ ਹੈ। ਦਾਸ ਨੇ ਅੱਗੇ ਕਿਹਾ ਕਿ ਹੌਲੀ ਗਤੀ ਨਾਲ ਵਾਧਾ ਬੈਂਕਾਂ ਦੇ ਲਾਭ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹੇ 'ਚ ਬੈਂਕਾਂ ਨੂੰ ਕਰਜ਼ ਦੇਣ ਦੇ ਮਾਮਲੇ 'ਚ ਵਿਵੇਕ ਪੂਰਨ ਰੁਖ ਅਪਣਾਉਣਾ ਚਾਹੀਦਾ।  
ਬੈਡ ਲੋਨ ਮਾਮਲੇ 'ਚ ਹੱਲ ਕਰਨ ਦੀ ਹਾਲੀਆ ਪ੍ਰਗਤੀ 'ਤੇ ਆਪਣੇ ਵਿਚਾਰ ਸ਼ੇਅਰ ਕਰਦੇ ਹੋਏ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਬੈਂਕਿੰਗ ਸੈਕਟਰ 'ਚ ਹੌਲੀ-ਹੌਲੀ ਆਈ.ਬੀ.ਸੀ. ਦੇ ਰਾਹੀਂ ਵਧੇ ਹੋਏ ਪ੍ਰਸਤਾਵਾਂ ਦੇ ਮਾਧਿਅਮ ਨਾਲ ਐਸੇਟ ਕੁਆਲਿਟੀ 'ਚ ਸੁਧਾਰ ਦੇਖ ਰਿਹਾ ਹੈ।
ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਬੈਂਕ ਨੇ ਸਿਰਫ ਫਿਨਟੈੱਕ ਨਾਲ, ਸਗੋਂ ਵੱਡੀ ਤਕਨਾਲੋਜੀ ਕੰਪਨੀਆਂ ਨਾਲ ਵੀ ਕੰਪੀਟੀਸ਼ਨ ਦਾ ਸਾਹਮਣਾ ਕਰ ਰਹੇ ਹਨ ਜੋ ਵਿੱਤੀ ਸੇਵਾਵਾਂ ਦੇ ਉਦਯੋਗ 'ਚ ਕਦਮ ਰੱਖ ਰਹੀਆਂ ਹਨ। ਦਾਸ ਨੇ ਤਰਕ ਦਿੰਦੇ ਹੋਏ ਕਿਹਾ ਕਿ ਗਲੋਬਲ ਇਕੋਨਾਮਿਕ ਗਰੋਥ ਦੇ ਤੌਰ 'ਤੇ ਫਾਈਨੈਂਸ ਅਤੇ ਬੈਂਕਿੰਗ ਇਕ ਇੰਜਣ ਦੇ ਰੂਪ 'ਚ ਉਭਰ ਕੇ ਸਾਹਮਣੇ ਆਏ ਹਨ।
ਉਨ੍ਹਾਂ ਨੇ ਦੱਸਿਆ ਕਿ ਜਿਵੇਂ ਪਹਿਲਾਂ ਬੈਂਕਿੰਗ ਸੈਕਟਰ 'ਚ ਚੈੱਕ, ਵਾਇਰ ਟਰਾਂਸਫਰ, ਏ.ਟੀ.ਐੱਮ. ਅਤੇ ਕ੍ਰੈਡਿਟ ਕਾਰਡ ਨਾਲ ਵੱਡਾ ਬਦਲਾਅ ਆਇਆ ਸੀ। ਹਾਲ ਦੇ ਦਿਨਾਂ 'ਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਸਾਨੂੰ ਅਜਿਹਾ ਲੱਗ ਰਿਹਾ ਹੈ ਕਿ ਅਸੀਂ ਬੈਂਕਿੰਗ ਸੈਕਟਰ 'ਚ ਤਕਨਾਲੋਜੀ ਬਦਲਾਅ ਦੇਖ ਰਹੇ ਹਾਂ। ਨਵੀਂ ਤਕਨਾਲੋਜੀ ਗਾਹਕਾਂ ਦੇ ਲਈ ਆਸਾਨ ਹੋ ਰਹੀ ਹੈ। ਇਸ 'ਚ ਗਾਹਕਾਂ ਦਾ ਅਨੁਭਵ ਵਧੀਆ ਹੈ। ਇਸ ਮਾਹੌਲ ਨੂੰ ਦੇਖਦੇ ਹੋਏ ਇਹ ਸਮਝਣਾ ਮਹੱਤਵਪੂਰਨ ਹੋ ਜਾਂਦਾ ਹੈ ਕਿ ਇਹ ਬੈਂਕਿੰਗ ਸੈਕਟਰ ਲਈ ਕੀ ਮਾਇਨੇ ਰੱਖਦਾ ਹੈ ਅਤੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਖੁਦ ਨੂੰ ਕਿੰਝ ਤਿਆਰ ਕਰ ਸਕਦੇ ਹਾਂ।


Aarti dhillon

Content Editor

Related News