ਜੂਨ ''ਚ ਮੱਠੀ ਪਈ ਸੇਵਾ ਖੇਤਰ ਦੀ ਰਫ਼ਤਾਰ, 3 ਮਹੀਨੇ ਦੇ ਹੇਠਲੇ ਪੱਧਰ ''ਤੇ ਪੁੱਜਾ PMI

Saturday, Jul 08, 2023 - 03:38 PM (IST)

ਜੂਨ ''ਚ ਮੱਠੀ ਪਈ ਸੇਵਾ ਖੇਤਰ ਦੀ ਰਫ਼ਤਾਰ, 3 ਮਹੀਨੇ ਦੇ ਹੇਠਲੇ ਪੱਧਰ ''ਤੇ ਪੁੱਜਾ PMI

ਬਿਜ਼ਨੈੱਸ ਡੈਸਕ - ਭਾਰਤ ਵਿੱਚ ਸੇਵਾ ਖੇਤਰ ਦੀ ਵਾਧਾ ਦਰ ਜੂਨ ਵਿੱਚ ਸੁਸਤ ਪੈ ਕੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਮਾਸਿਕ ਸਰਵੇਖਣ ਵਿੱਚ ਦਿੱਤੀ ਗਈ ਹੈ। ਹਾਲਾਂਕਿ, ਭਾਰਤੀ ਸੇਵਾ ਪ੍ਰਦਾਤਾ ਸਕਾਰਾਤਮਕ ਮੰਗ ਦੇ ਰੁਝਾਨ ਦਾ ਸੰਕੇਤ ਦੇ ਰਹੇ ਹਨ, ਜਿਸ ਨਾਲ ਨਵੇਂ ਕਾਰੋਬਾਰ ਦੀ ਮਾਤਰਾ ਅਤੇ ਰੋਜ਼ਗਾਰ ਸਿਰਜਣਾ ਵਿੱਚ ਵਾਧਾ ਹੋਇਆ ਹੈ। ਮੌਸਮੀ ਤੌਰ 'ਤੇ ਐਡਜਸਟ ਕੀਤਾ ਗਿਆ S&P ਗਲੋਬਲ ਇੰਡੀਆ ਸਰਵਿਸਿਜ਼ PMI ਬਿਜ਼ਨਸ ਐਕਟੀਵਿਟੀ ਇੰਡੈਕਸ ਜੂਨ ਵਿੱਚ ਘਟ ਕੇ 58.5 ਹੋ ਗਿਆ। ਮਾਰਚ 'ਚ ਇਹ 61.2 'ਤੇ ਰਿਹਾ। ਸੇਵਾਵਾਂ ਦਾ ਪੀਐੱਮਆਈ ਸੂਚਕਾਂਕ ਲਗਾਤਾਰ 23ਵੇਂ ਮਹੀਨੇ 50 ਤੋਂ ਉਪਰ ਰਿਹਾ। PMI ਦੀ ਭਾਸ਼ਾ ਵਿੱਚ 50 ਤੋਂ ਉੱਪਰ ਸਕੋਰ ਦਾ ਮਤਲਬ ਗਤੀਵਿਧੀਆਂ ਦੇ ਵਿਸਥਾਰ ਤੋਂ ਹੈ। ਜੇਕਰ ਇਹ 50 ਤੋਂ ਘੱਟ ਹੈ ਤਾਂ ਇਸਦਾ ਅਰਥ ਗਤੀਵਿਧੀਆਂ ਦੇ ਸੰਕੁਚਨ ਤੋਂ ਹੁੰਦਾ ਹੈ।

S&P ਗਲੋਬਲ ਮਾਰਕੀਟ ਇੰਟੈਲੀਜੈਂਸ ਵਿੱਚ ਅਰਥ ਸ਼ਾਸਤਰ ਦੀ ਐਸੋਸੀਏਟ ਡਾਇਰੈਕਟਰ ਪੌਲੀਆਨਾ ਡੀ ਲੀਮਾ ਨੇ ਕਿਹਾ, “ਜੂਨ ਵਿੱਚ ਭਾਰਤੀ ਸੇਵਾਵਾਂ ਦੀ ਮੰਗ ਉੱਚੀ ਰਹੀ। ਨਿਗਰਾਨੀ ਕੀਤੇ ਗਏ ਸਾਰੇ ਚਾਰ ਉਪ-ਖੇਤਰਾਂ ਦੇ ਨਵੇਂ ਕਾਰੋਬਾਰ ਵਿੱਚ ਵਿਕਾਸ ਹੋਇਆ।” ਲੀਮਾ ਨੇ ਕਿਹਾ ਕਿ ਵਿਕਾਸ ਵਿੱਚ ਰਫ਼ਤਾਰ ਵੱਧਣ ਨਾਲ ਕਾਰੋਬਾਰੀ ਗਤੀਵਿਧੀਆਂ ਵਿੱਚ ਜ਼ੋਰਦਾਰ ਤੇਜ਼ੀ ਆਈ ਹੈ ਅਤੇ ਇਸ ਨਾਲ ਰੁਜ਼ਗਾਰ ਦੇ ਅੰਕੜਿਆਂ ਵਿੱਚ ਸੁਧਾਰ ਹੋਇਆ ਹੈ। ਇਹ ਨਜ਼ਦੀਕੀ ਮਿਆਦ ਦੇ ਵਾਧੇ ਦੀਆਂ ਸੰਭਾਵਨਾਵਾਂ ਦੇ ਦ੍ਰਿਸ਼ਟੀਕੋਣ ਤੋਂ ਚੰਗਾ ਹੈ।” ਕੀਮਤ ਦੇ ਮੋਰਚੇ 'ਤੇ ਮਿਸ਼ਰਤ ਰੁਝਾਨ ਵੇਖਣ ਨੂੰ ਮਿਲਿਆ ਹੈ। ਉਤਪਾਦਨ ਲਾਗਤ ਵਿੱਚ ਵਾਧਾ ਘੱਟ ਹੋਇਆ ਹੈ।

ਹਾਲਾਂਕਿ ਇਸ ਨੂੰ ਨਿਰਮਾਣ ਵਿੱਚ ਜੋੜਦੇ ਹੋਏ ਨਿੱਜੀ ਖੇਤਰ ਲਈ ਆਉਟਪੁੱਟ ਮੁੱਲ ਵਾਧਾ ਲਗਭਗ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਰਿਹਾ ਹੈ। ਸਰਵੇਖਣ ਵਿੱਚ ਸ਼ਾਮਲ 10 ਵਿੱਚੋਂ ਇੱਕ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਸੰਚਾਲਨ ਖ਼ਰਚੇ ਵਧ ਗਏ ਹਨ। ਇਸ ਲਈ ਉਸ ਨੇ ਆਪਣੇ ਖਾਣ-ਪੀਣ ਦੀਆਂ ਵਸਤਾਂ, ਉਸਾਰੀ ਸਮੱਗਰੀ ਅਤੇ ਮਜ਼ਦੂਰੀ ਦੀ ਕੀਮਤ ਦਾ ਹਵਾਲਾ ਦਿੱਤਾ। ਇਸ ਦੌਰਾਨ S&P ਗਲੋਬਲ ਇੰਡੀਆ ਦਾ ਸੰਯੁਕਤ PMI ਨਿਰਮਾਣ ਸੂਚਕਾਂਕ ਮਈ ਦੇ 61.6 ਤੋਂ ਜੂਨ ਵਿੱਚ ਘਟ ਕੇ 59.4 ਹੋ ਗਿਆ। ਇਹ ਸਮੂਹਿਕ ਤੌਰ 'ਤੇ ਸੇਵਾਵਾਂ ਅਤੇ ਨਿਰਮਾਣ ਆਉਟਪੁੱਟ ਨੂੰ ਮਾਪਦਾ ਹੈ।


author

rajwinder kaur

Content Editor

Related News