ਸੀਰਮ ਇੰਸਟੀਚਿਊਟ 50 ਕਰੋੜ ਡਾਲਰ ’ਚ ਖਰੀਦ ਸਕਦੀ ਹੈ ਬਾਇਓਕਾਨ ਬਾਇਓਲਾਜਿਕਸ ਦੀ ਹਿੱਸੇਦਾਰੀ

Saturday, Jan 15, 2022 - 10:55 AM (IST)

ਸੀਰਮ ਇੰਸਟੀਚਿਊਟ 50 ਕਰੋੜ ਡਾਲਰ ’ਚ ਖਰੀਦ ਸਕਦੀ ਹੈ ਬਾਇਓਕਾਨ ਬਾਇਓਲਾਜਿਕਸ ਦੀ ਹਿੱਸੇਦਾਰੀ

ਨਵੀਂ ਦਿੱਲੀ (ਇੰਟ.) – ਬਾਇਓਕਾਨ ਛੇਤੀ ਹੀ ਕੈਸ਼ ਅਤੇ ਇਕਵਿਟੀ ਮਰਜ਼ਰ ਟ੍ਰਾਂਜੈਕਸ਼ਨ ਦੇ ਤਹਿਤ ਮਾਇਲਾਨ ਦੇ ਬਾਇਓਸਿਮਿਲਰ ਬਿਜ਼ਨੈੱਸ ਨੂੰ ਖਰੀਦਣ ਦਾ ਐਲਾਨ ਕਰ ਸਕਦੀ ਹੈ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਡੀਲ ਫਿਲਹਾਲ ਅਾਖਰੀ ਪੜਾਅ ’ਚ ਹੈ। ਅਦਾਰ ਪੂਨਾਵਾਲਾ ਦੀ ਸੀਰਮ ਇੰਸਟੀਚਿਊਟ ਮਾਇਲਾਨ ਨਾਲ ਮਰਜ਼ਰ ਤੋਂ ਬਾਅਦ ਬਣੀ ਬਾਇਓਸਿਮਿਰ ਕੰਪਨੀ ’ਚ ਕੰਟਰੋਲਿੰਗ ਹਿੱਸੇਦਾਰੀ ਖਰੀਦਣ ਦੇ ਟੀਚੇ ਨਾਲ ਬਾਇਓਕਾਨ ਨੂੰ ਕੈਸ਼ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਸੂਤਰਾਂ ਨੇ ਦੱਸਿਆ ਕਿ ਬਾਇਓਕਾਨ ਬਾਇਓਲਾਜਿਕਸ ਅਤੇ ਮਾਇਲਾਨ ਦੇ ਬਾਇਓਸਿਮਿਲਰ ਬਿਜ਼ਨੈੱਸ ਦੇ ਮਰਜ਼ਰ ਤੋਂ ਬਾਅਦ ਬਣਨ ਵਾਲੀ ਕੰਪਨੀ ਦੀ ਇਕਵਿਟੀ ਵੈਲਿਊ 10 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਡੀਲ ਦੇ ਤਹਿਤ ਬਾਇਓਕਾਨ ਕੋਲ ਇਸ ਕੰਪਨੀ ’ਚ ਕੰਟਰੋਲਿੰਗ ਹਿੱਸੇਦਾਰੀ ਹੋਣ ਦੀ ਸੰਭਾਵਨਾ ਹੈ ਅਤੇ ਉਹ ਮਾਇਲਾਨ ਤੋਂ 1.5 ਅਰਬ ਡਾਲਰ ਦੇ ਵਾਧੂ ਸ਼ੇਅਰ ਖਰੀਦੇਗੀ।

ਇਹ ਵੀ ਪੜ੍ਹੋ : ਭਾਰੇ ਤੇ ਮਹਿੰਗੇ ਸਿਲੰਡਰ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਖ਼ਰੀਦੋ ਹਲਕਾ ਤੇ ਸਸਤਾ ਕੰਪੋਜ਼ਿਟ ਸਿਲੰਡਰ, ਜਾਣੋ ਖ਼ਾਸੀਅਤ

ਡੀਲ ਤੋਂ ਬਾਇਓਕਾਨ ਨੂੰ ਕੀ ਹੋਵੇਗਾ ਫਾਇਦਾ

ਸੂਤਰਾਂ ਮੁਤਾਬਕ ਮਾਇਲਾਨ ਡੀਲ ਨਾਲ ਬਾਇਓਕਾਨ ਦਾ ਬਿਜ਼ਨੈੱਸ ਵਧੇਗੀ ਅਤੇ ਵੈਲਿਊ ਅਨਲਾਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮਰਜ਼ਰ ਤੋਂ ਬਾਅਦ ਬਣਨ ਵਾਲੀ ਕੰਪਨੀ ਡੀਲ ਐਗਰੀਮੈਂਟ ਦੇ ਤਹਿਤ 10 ਅਰਬ ਡਾਲਰ ਦੀ ਵੈਲਿਊਏਸ਼ਨ ਨਾਲ ਆਈ. ਪੀ. ਓ. ਲਿਆਉਣ ’ਤੇ ਵਿਚਾਰ ਕਰੇਗੀ। ਬਾਇਓਕਾਨ ਨਾਲ ਡੀਲ ਅਤੇ ਬਾਇਓਸਿਮਿਲਰ ਬਿਜ਼ਨੈੱਸ ਦੇ ਪ੍ਰਸਤਾਵਿਤ ਆਈ. ਪੀ. ਓ. ਨਾਲ ਮਾਇਲਾਨ ਨੂੰ ਕੌਮਾਂਤਰੀ ਪੱਧਰ ’ਤੇ ਆਪਣੇ ਕਰਜ਼ੇ ਦੀ ਮੁੜ ਅਦਾਇਗੀ ਲਈ ਲੋੜੀਂਦੀ ਨਕਦੀ ਮਿਲੇਗੀ। ਮਾਇਲਾਨ ਦਾ ਨਾਂ ਹੁਣ ਵਾਇਟ੍ਰਿਸ ਹੈ।

ਇਹ ਵੀ ਪੜ੍ਹੋ : ਭਾਰਤ 'ਚ ਉਤਪਾਦ ਲਾਂਚ ਕਰਨ ਦੇ ਸਵਾਲ 'ਤੇ ਏਲੋਨ ਮਸਕ ਨੇ ਦਿੱਤਾ ਇਹ ਜਵਾਬ

ਕੰਪਨੀਆਂ ਦਾ ਟਿੱਪਣੀ ਤੋਂ ਇਨਕਾਰ

ਇਸ ਡੀਲ ’ਤੇ ਬਾਇਓਕਾਨ ਦੇ ਬੁਲਾਰੇ ਨੇ ਕਿਹਾ ਕਿ ਬਾਜ਼ਾਰ ਦੀਆਂ ਅਫਵਾਹਨਾਂ ਅਤੇ ਅਟਕਲਾਂ ’ਤੇ ਅਸੀਂ ਟਿੱਪਣੀ ਨਹੀਂ ਕਰਦੇ ਹਾਂ। ਉੱਥੇ ਹੀ ਮਾਇਲਾਨ ਦੇ ਅਧਿਕਾਰਕ ਬੁਲਾਰੇ ਨੇ ਵੀ ਕਿਹਾ ਕਿ ਉਹ ਬਾਜ਼ਾਰ ਦੀਆਂ ਅਫਵਾਹਾਂ ’ਤੇ ਟਿੱਪਣੀ ਨਹੀਂ ਕਰਦੇ ਹਨ। ਸੀਰਮ ਇੰਸਟੀਚਿਊਟ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੀ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਹੈ।

ਇਹ ਵੀ ਪੜ੍ਹੋ : ਪਾਕਿ ਦਾ ਵੱਡਾ ਫ਼ੈਸਲਾ: ਕ੍ਰਿਪਟੋਕਰੰਸੀ ਦੀ ਵਰਤੋਂ 'ਤੇ ਲਗਾਏਗਾ ਪਾਬੰਦੀ, Binance ਦੀ ਵੀ ਹੋਵੇਗੀ ਜਾਂਚ

ਸੀਰਮ ਇੰਸਟੀਚਿਊਟ ਕੋਲ ਹੈ ਬਾਇਓਕਾਨ ਬਾਇਓਲਾਜਿਕਸ ਦੀ 15 ਫੀਸਦੀ ਹਿੱਸੇਦਾਰੀ

ਅਦਾਰ ਪੂਨਾਵਾਲਾ ਦੇ ਸੀਰਮ ਇੰਸਟੀਚਿਊਟ ਦੇ ਪਹਿਲਾਂ ਐਲਾਨੇ ਵੈਕਸੀਨ ਗਠਜੋੜ ਦੇ ਤਹਿਤ ਬਾਇਓਕਾਨ ਬਾਇਓਲਾਜਿਕਸ ’ਚ 15 ਫੀਸਦੀ ਹਿੱਸੇਦਾਰੀ ਹੈ। ਹਾਲ ਹੀ ਦੀ ਇਕ ਐਕਸਚੇਂਜ ਫਾਈਲਿੰਗ ’ਚ ਕਿਹਾ ਗਿਆ ਕਿ ਬਾਇਓਕਾਨ ਬਾਇਓਲਾਜਿਕਸ ਲਿਮ. ਦੇ ਬੋਰਡ ਨੇ ਸੀਰਮ ਇੰਸਟੀਚਿਊਟ ਦੀ ਇਕ ਨਵੀਂ ਵੈਕਸੀਨ ਸਹਾਇਕ ਕੰਪਨੀ ਨਾਲ ਮਰਜ਼ਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਡੀਲ ’ਚ ਬਾਇਓਕਾਨ ਬਾਇਓਲਾਜਿਕਸ ਦੀ ਵੈਲਿਊ 4.9 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਗੋ ਏਅਰਲਾਈਨਸ ਨੇ 3600 ਕਰੋੜ ਰੁਪਏ ਦੇ IPO ਉੱਤੇ ਲਾਈ ਰੋਕ, ਦੱਸੀ ਇਹ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News