FMCG ''ਤੇ ਭਾਰੀ ਸਤੰਬਰ ਤਿਮਾਹੀ

10/16/2019 10:39:48 AM

ਨਵੀਂ ਦਿੱਲੀ—ਗਾਹਕਾਂ ਵਲੋਂ ਮੰਗ ਨਹੀਂ ਵਧਣ ਦੀ ਵਜ੍ਹਾ ਨਾਲ ਰੋਜ਼ਮੱਰਾ ਦੇ ਸਾਮਾਨ (ਐੱਫ.ਐੱਮ.ਸੀ.ਜੀ.) ਦੀ ਬਾਜ਼ਾਰ ਜੁਲਾਈ-ਸਤੰਬਰ ਭਾਵ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਪੰਜ ਤਿਮਾਹੀ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਨੀਲਸਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਦਯੋਗ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਵੈਲਿਊ ਅਤੇ ਵਿਕਰੀ 'ਚ ਵਾਧੇ ਦਾ ਅੰਕੜਾ ਸਤੰਬਰ 2019 ਤਿਮਾਹੀ 'ਚ ਲੜੀਵਾਰ 5 ਫੀਸਦੀ ਅਤੇ 3 ਫੀਸਦੀ 'ਤੇ ਆ ਗਿਆ, ਜਦੋਂਕਿ ਐੱਫ.ਐੱਮ.ਸੀ.ਜੀ. ਬਾਜ਼ਾਰ ਦੀ ਸਾਲਾਨਾ ਕੁੱਲ ਵਾਧਾ (ਐੱਮ.ਏ.ਟੀ.) 9 ਫੀਸਦੀ ਅਤੇ 7 ਫੀਸਦੀ ਹੈ। ਐੱਮ.ਏ.ਟੀ. ਦੀ ਗਣਨਾ ਪਿਛਲੇ 12 ਮਹੀਨੇ ਦੇ ਆਧਾਰ 'ਤੇ ਆ ਜਾਂਦੀ ਹੈ।
ਅਪ੍ਰੈਲ-ਜੂਨ 2019 ਤਿਮਾਹੀ 'ਚ ਘਰੇਲੂ ਐੱਮ.ਐੱਮ.ਸੀ.ਜੀ. ਬਾਜ਼ਾਰ 'ਚ ਵਿਕਰੀ 'ਚ 6.2 ਫੀਸਦੀ ਅਤੇ ਵੈਲਿਊ 'ਚ ਵਾਧਾ 10 ਫੀਸਦੀ ਦਰਜ ਕੀਤੀ ਗਈ ਸੀ ਜਦੋਂਕਿ ਜਨਵਰੀ-ਮਾਰਚ ਦੇ ਦੌਰਾਨ ਵਿਕਰੀ 'ਚ 9.9 ਫੀਸਦੀ ਅਤੇ ਵੈਲਿਊ 'ਚ 13.4 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ। ਸੋਮਵਾਰ ਨੂੰ ਤਿਮਾਹੀ ਨਤੀਜਿਆਂ ਦੀ ਘੋਸ਼ਣਾ ਦੇ ਬਾਅਦ ਹਿੰਦੁਸਤਾਨ ਯੂਨੀਲੀਵਰ (ਐੱਚ.ਯੂ.ਐੱਲ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਮਹਿਤਾ ਨੇ ਸਵੀਕਾਰ ਕੀਤਾ ਕਿ ਬਾਜ਼ਾਰ 'ਚ ਮੰਗ ਜ਼ੋਰ ਨਹੀਂ ਫੜ ਪਾਈ ਹੈ ਅਤੇ ਪੇਂਡੂ ਖੇਤਰਾਂ 'ਚ ਗਰੀਬੀ ਦੀ ਵਜ੍ਹਾ ਨਾਲ ਨਰਮੀ ਵਧੀ ਹੈ। ਮਹਿਤਾ ਨੇ ਕਿਹਾ ਪਹਿਲਾਂ ਪੇਂਡੂ ਖੇਤਰਾਂ ਦਾ ਵਾਧਾ ਸ਼ਹਿਰੀ ਖੇਤਰ ਤੋਂ ਕਰੀਬ 1.3 ਗੁਣਾ ਜ਼ਿਆਦਾ ਸੀ ਜੋ ਹੁਣ ਘੱਟ ਕੇ ਸਿਰਫ 0.5 ਗੁਣਾ ਰਹਿ ਗਈ ਹੈ। ਵਿਸ਼ਲੇਸ਼ਕ ਕੰਪਨੀਆਂ ਅਤੇ ਸੁਤੰਤਰ ਵਿਸ਼ੇਸ਼ਕ ਕੁਝ ਸਮੇਂ ਤੋਂ ਪੇਂਡੂ ਖੇਤਰਾਂ 'ਚ ਮੰਗ 'ਚ ਕਮੀ ਦਾ ਸੰਕੇਤ ਦੇ ਰਹੇ ਸਨ ਅਤੇ ਜੁਲਾਈ-ਸਤੰਬਰ 'ਚ ਹੜ੍ਹ ਨਾਲ ਲੜ ਰਹੇ ਖੇਤਰਾਂ 'ਚ ਮੰਗ 'ਚ ਤੇਜ਼ ਗਿਰਾਵਟ ਇਸ ਦਾ ਨਤੀਜਾ ਹੈ। ਮਹਿਤਾ ਨੇ ਕਿਹਾ ਕਿ ਇਸ ਸਾਲ ਮਾਨਸੂਨ ਦਾ ਮੌਸਮ ਲੰਬਾ ਖਿੱਚ ਗਿਆ, ਜਿਸ ਦੀ ਵਜ੍ਹਾ ਨਾਲ ਦੇਸ਼ ਦੇ ਕਈ ਹਿੱਸੇ ਹੜ੍ਹ ਦੀ ਲਪੇਟ 'ਚ ਆਏ।


Aarti dhillon

Content Editor

Related News