ਮਿਲੇ-ਜੁਲੇ ਰੁਖ਼ ਦੇ ਨਾਲ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 66 ਅੰਕ ਮਜ਼ਬੂਤ

06/19/2019 4:24:19 PM

ਨਵੀਂ ਦਿੱਲੀ — ਸੈਂਸੈਕਸ 66.40 ਅੰਕਾਂ ਦੇ ਵਾਧੇ ਨਾਲ 39112.74 ਜਦੋਂਕਿ ਨਿਫਟੀ 0.05 ਅੰਕਾਂ ਦੀ ਗਿਰਾਵਟ ਨਾਲ 11691.45 ਅੰਕ 'ਤੇ ਬੰਦ ਹੋਇਆ। ਦੇਸ਼ ਦੇ ਸ਼ੇਅਰ ਬਜ਼ਾਰ ਬੁੱਧਵਾਰ ਨੂੰ ਮਜ਼ਬੂਤੀ ਨਾਲ ਖੁੱਲ੍ਹੇ। ਸੈਂਸੈਕਸ ਸਵੇਰੇ 306 ਅੰਕਾਂ ਦੀ ਮਜ਼ਬੂਤੀ ਨਾਲ 39,345.63 'ਤੇ ਜਦੋਂਕਿ ਨਿਫਟੀ 90 ਅੰਕਾਂ ਦੇ ਨਾਲ 11,781.50 'ਤੇ ਖੁੱਲ੍ਹਿਆ।

ਟਾਪ ਗੇਨਰਜ਼

ਬੀ.ਐਸ.ਈ. : ਟਾਟਾ ਸਟੀਲ ਲਿਮਟਿਡ 3.15 ਫੀਸਦੀ, ਜਿੰਦਲ ਸਟੀਲ 7.05 ਫੀਸਦੀ, ਨਵਕਾਰ ਕਾਰਪੋਰੇਸ਼ਨ ਲਿਮਟਿਡ 1.20 ਫੀਸਦੀ, ਟਾਟਾ ਸਟੀਲ 17.40 ਫੀਸਦੀ, ਕੈਨ ਫਿਨ ਹੋਮਸ ਲਿਮਟਿਡ 13.30 ਫੀਸਦੀ
ਐਨ.ਐਸ.ਈ. : ਟਾਟਾ ਸਟੀਲ 3.51 ਫੀਸਦੀ, ਇੰਡੀਆ ਬੁੱਲਸ ਹਾਊਸਿੰਗ ਫਾਇਨਾਂਸ ਲਿਮਟਿਡ 2.68 ਫੀਸਦੀ, ਟਾਟਾ ਮੋਟਰਸ 2.18 ਫੀਸਦੀ, ਹਿੰਡਾਲਕੋ ਇੰਡਸਟਰੀਜ਼ 1.90 ਫੀਸਦੀ ਟਾਈਟਨ 1.71 ਫੀਸਦੀ

ਟਾਪ ਲੂਜ਼ਰਜ਼

ਬੀ.ਐਸ.ਈ. : ਜੈੱਟ ਏਅਰਵੇਜ਼ 7.45 ਫੀਸਦੀ, ਜੈਨ ਇਰੀਗੇਸ਼ਨ ਸਿਸਟਮ 2.85 ਫੀਸਦੀ, ਆਈ.ਆਰ.ਬੀ. ਇਨਫਰਾਸਟਰੱਕਚਰ 10.50 ਫੀਸਦੀ, ਰਿਲਾਇੰਸ ਇਨਫਰਾਸਟਰੱਕਚਰ 3.95 ਫੀਸਦੀ , ਆਈ.ਐਫ.ਸੀ.ਆਈ. 0.73 ਫੀਸਦੀ।
ਐਨ.ਐਸ.ਈ. :ਯੈੱਸ ਬੈਂਕ  0.73 ਫੀਸਦੀ, ਵਿਪਰੋ 0.65 ਫੀਸਦੀ, ਇੰਫਰਾਟੈੱਲ 0.52 ਫੀਸਦੀ, ਡਾ. ਰੈੱਡੀ 0.42 ਫੀਸਦੀ, ਬੀ.ਪੀ.ਸੀ.ਐਲ. 0.40 ਫੀਸਦੀ 

14 ਪੈਸੇ ਵਧ ਕੇ 69.56 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਮਜ਼ਬੂਤੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 14 ਪੈਸੇ ਵਧ ਕੇ 69.56 ਦੇ ਪੱਧਰ 'ਤੇ ਖੁੱਲ੍ਹਾ ਹੈ ਜਦੋਂਕਿ ਰੁਪਿਆ ਕੱਲ੍ਹ 20 ਪੈਸੇ ਮਜ਼ਬੂਤ ਹੋ ਕੇ 69.70 ਦੇ ਪੱਧਰ 'ਤੇ ਬੰਦ ਹੋਇਆ ਸੀ।


Related News