ਵਾਧੇ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ 348 ਅੰਕ ਉਛਲਿਆ

10/12/2017 4:01:41 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਸੀ। ਸੈਂਸੈਕਸ 53 ਅੰਕ ਵਧ ਕੇ 31887 ਅੰਕ 'ਤੇ ਅਤੇ ਨਿਫਟੀ 26 ਅੰਕ ਚੜ੍ਹ ਕੇ 10011 ਅੰਕ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਮੈਟਲ, ਫਾਰਮਾ ਸਮੇਤ ਸਾਰੇ ਸੈਕਟਰਲ ਇੰਡੈਕਸ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 348.23 ਅੰਕ ਭਾਵ 1.09 ਫੀਸਦੀ ਵਧ ਕੇ 32,182.22 'ਤੇ ਅਤੇ ਨਿਫਟੀ 111.60 ਅੰਕ ਭਾਵ 1.12 ਫੀਸਦੀ ਵਧ ਕੇ 10,096.40 'ਤੇ ਬੰਦ ਹੋਇਆ ਹੈ। 
ਸਨ ਫਾਰਮਾ 4 ਫੀਸਦੀ ਤੋਂ ਜ਼ਿਆਦਾ ਚੜ੍ਹਿਆ
ਯੂ. ਐੱਸ ਐੱਫ. ਡੀ. ਏ. ਵਲੋਂ ਸਨ ਫਾਰਮਾ ਦੇ ਦਾਦਰਾ ਪਲਾਂਟ ਦੀ ਜਾਂਚ ਪੂਰੀ ਕਰ ਕਲੀਨ ਚਿਟ ਦਿੱਤੇ ਜਾਣ ਨਾਲ ਸਟਾਕ 'ਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ 'ਚ ਸਟਾਕ 'ਚ 4 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਆਇਆ ਹੈ। ਸਟਾਕ 4.22 ਫੀਸਦੀ 548 ਹਾਈ 'ਤੇ ਪਹੁੰਚ ਗਿਆ।
ਛੋਟੇ ਸ਼ੇਅਰਾਂ 'ਚ ਤੇਜ਼ੀ, ਛੋਟੇ ਸ਼ੇਅਰਾਂ 'ਚ ਦਬਾਅ 
ਸ਼ੁਰੂਆਤੀ ਕਾਰੋਬਾਰ 'ਚ ਛੋਟੇ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ ਜਦਕਿ ਛੋਟੇ ਸ਼ੇਅਰਾਂ 'ਚ ਦਬਾਅ ਦਿਸ ਰਿਹਾ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.24 ਫੀਸਦੀ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਸਮਾਲਕੈਪ ਸ਼ੇਅਰਾਂ 'ਚ ਐੱਫ. ਸੀ. ਐੱਲ, ਫਲੈਕਸੀ ਟਫ, ਜੀ. ਐੱਮ. ਬ੍ਰੇਵਰੀਜ਼, ਸਵੇਲੇਕਟ ਐਨਰਜੀ, ਪੀਫੋਕਸ, ਸਜੇਸਕੋ 6.08-4.43 ਫੀਸਦੀ ਤੱਕ ਵਧੇ ਹਨ। ਉਧਰ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 'ਚ 0.12 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਿਡਕੈਪ ਸ਼ੇਅਰਾਂ 'ਚ ਬਾਇਓਕਾਨ, ਜੀ. ਐੱਸ. ਡਬਲਿਊ ਐਨਰਜੀ, ਐੱਨ. ਬੀ. ਸੀ. ਸੀ., ਕਾਨਕੋਰ, ਓਬਰਾਏ ਰਿਐਲਟੀ, ਏ. ਬੀ. ਐੱਫ. ਆਰ. ਐੱਲ. ਵਾਕਹਾਰਟ ਫਾਰਮਾ, ਜਿੰਦਸ ਸਟੀਲ,2.33-1.06 ਫੀਸਦੀ ਵਧੇ ਹਨ।
ਅੱਜ ਦੇ ਟਾਪ ਗੇਨਰ

-NBCC    
-SUNDRMFAST    
-BBTC    
-EDELWEISS    
-JINDALSTEL
ਅੱਜ ਦੇ ਟਾਪ ਲੂਜਰਸ

-BOMDYEING    
-AIAENG    
-GPPL    
-ECLERX    
-PETRONET


Related News