ਸੈਂਸੈਕਸ 390 ਅੰਕ ਵੱਧ ਕੇ 50,000 ਤੋਂ ਉਪਰ ਪੁੱਜਾ, ਨਿਫਟੀ 14,900 ਤੋਂ ਪਾਰ

Thursday, Apr 08, 2021 - 09:28 AM (IST)

ਸੈਂਸੈਕਸ 390 ਅੰਕ ਵੱਧ ਕੇ 50,000 ਤੋਂ ਉਪਰ ਪੁੱਜਾ, ਨਿਫਟੀ 14,900 ਤੋਂ ਪਾਰ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਜਬੂਤੀ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 49,917.49 ਦੇ ਪੱਧਰ 'ਤੇ ਖੁੱਲ੍ਹਣ ਮਗਰੋਂ 50 ਹਜ਼ਾਰ ਨੂੰ ਪਾਰ ਕਰ ਗਿਆ। ਸਵੇਰ ਕਾਰੋਬਾਰ ਦੇ ਸ਼ੁਰੂ ਵਿਚ ਸੈਂਸੈਕਸ 390 ਅੰਕ ਯਾਨੀ 0.79 ਫ਼ੀਸਦੀ ਚੜ੍ਹ ਕੇ 50,052 ਦੇ ਪੱਧਰ 'ਤੇ ਚੱਲ ਰਿਹਾ ਸੀ।

ਉੱਥੇ ਹੀ, ਐੱਨ. ਐੱਸ. ਈ. ਦੇ ਨਿਫਟੀ ਦੀ ਸ਼ੁਰੂਆਤ 119.30 ਅੰਕ ਯਾਨੀ 0.81 ਫ਼ੀਸਦੀ ਦੀ ਤੇਜ਼ੀ ਨਾਲ 14,938.35 'ਤੇ ਹੋਈ ਹੈ। ਪਿਛਲੇ ਦਿਨ ਰਿਜ਼ਰਵ ਬੈਂਕ ਦੀ ਨੀਤੀਗਤ ਬੈਠਕ ਦੀ ਘੋਸ਼ਣਾ ਦੌਰਾਨ ਆਰ. ਬੀ. ਆਈ. ਵੱਲੋਂ ਬਾਂਡ ਬਾਜ਼ਾਰ ਨੂੰ ਠੱਲ੍ਹ ਪਾਉਣ ਦੇ ਪ੍ਰੋਗਰਾਮ ਨਾਲ ਉਤਸ਼ਾਹਤ ਬਾਜ਼ਾਰ ਚੰਗੀ ਬੜ੍ਹਤ ਵਿਚ ਰਿਹਾ ਸੀ। ਬੁੱਧਵਾਰ ਸੈਂਸੈਕਸ 49,661.76 ਦੇ ਪੱਧਰ 'ਤੇ ਬੰਦ ਹੋਇਆ ਸੀ। ਕਾਰੋਬਾਰ ਦੇ ਸ਼ੁਰੂ ਵਿਚ ਸੈਂਸੈਕਸ 30 ਦੇ 2 ਸ਼ੇਅਰਾਂ ਵਿਚ ਗਿਰਾਵਟ, ਜਦੋਂ ਬਾਕੀ ਹਰੇ ਨਿਸ਼ਾਨ 'ਤੇ ਦੇਖਣ ਨੂੰ ਮਿਲੇ ਹਨ।

 

PunjabKesari

ਕਾਰੋਬਾਰ ਦੇ ਸ਼ੁਰੂ ਵਿਚ ਅਡਾਨੀ ਟੋਟਲ ਗੈਸ ਵਿਚ 8 ਫ਼ੀਸਦੀ ਤੋਂ ਵੱਧ ਗਿਰਾਵਟ, ਜਦੋਂ ਕਿ ਭਾਰਤੀ ਏਅਰਟੈੱਲ ਦੇ ਸਟਾਕਸ ਵਿਚ 1 ਫ਼ੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ। ਉੱਥੇ ਹੀ, ਨਿਫਟੀ ਦੇ ਸਾਰੇ ਸੈਕਟਰਲ ਇੰਡੈਕਸ ਹਰੇ ਨਿਸ਼ਾਨ 'ਤੇ ਹਨ। ਸਟਾਕਸ ਦੀ ਗੱਲ ਕਰੀਏ ਤਾਂ ਨਿਫਟੀ ਵਿਚ ਹਿੰਡਾਲਕੋ, ਟਾਟਾ ਮੋਟਰਜ਼, ਟੈਕ ਮਹਿੰਦਰਾ, ਗ੍ਰਾਸਿਮ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਓ. ਐੱਨ. ਜੀ. ਸੀ., ਐੱਸ. ਬੀ. ਆਈ. ਲਾਈਫ, ਬਜਾਜ ਆਟੋ, ਡਾ. ਰੈਡੀਜ਼ ਅਤੇ ਰਿਲਾਇੰਸ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।


author

Sanjeev

Content Editor

Related News