ਹਰੇ ਨਿਸ਼ਾਨ 'ਚ ਖੁੱਲ੍ਹਿਆ ਸ਼ੇਅਰ ਬਜ਼ਾਰ , ਨਿਫਟੀ 12,200 ਦੇ ਪਾਰ

02/14/2020 10:40:53 AM

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਚ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 152.60 ਅੰਕ ਯਾਨੀ ਕਿ 0.37 ਫੀਸਦੀ ਦੇ ਵਾਧੇ ਦੇ ਬਾਅਦ 41,612.39 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 28.60 ਅੰਕ ਯਾਨੀ ਕਿ 0.23 ਫੀਸਦੀ ਦੇ ਵਾਧੇ ਨਾਲ 12,203.25 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਚ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਖੁੱਲ੍ਹੇ। ਇਨ੍ਹਾਂ 'ਚ ਪ੍ਰਾਈਵੇਟ ਬੈਂਕ, ਐਫ.ਐਮ.ਸੀ.ਜੀ., ਆਟੋ, ਰੀਅਲਟੀ, ਆਈ.ਟੀ., ਫਰਮਾ, ਪੀ.ਐਸ.ਯੂ., ਬੈਂਕ ਅਤੇ ਮੀਡੀਆ ਸ਼ਾਮਲ ਹਨ।

ਟਾਪ ਗੇਨਰਜ਼

ਯੈੱਸ ਬੈਂਕ, ਬੀ.ਪੀ.ਸੀ.ਐਲ., ਟਾਟਾ ਮੋਟਰਜ਼, ਨੇਸਲੇ ਇੰਡੀਆ, ਜ਼ੀ ਲਿਮਟਿਡ, ਭਾਰਤੀ ਏਅਰਟੈਲ, ਓ.ਐਨ.ਜੀ.ਸੀ., ਅਡਾਨੀ ਪੋਰਟਸ ਅਤੇ ਬਜਾਜ ਫਿਨਸਰ

ਟਾਪ ਲੂਜ਼ਰਜ਼

ਡਾਕਟਰ ਰੈੱਡੀ , ਜੇ.ਐਸ.ਡਬਲਯੂ. ਸਟੀਲ

3 ਪੈਸੇ ਵਧ ਕੇ 71.30 ਦੇ ਪੱਧਰ 'ਤੇ ਖੁਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 3 ਪੈਸੇ ਦੀ ਮਜ਼ਬੂਤੀ ਦੇ ਨਾਲ 71.30 ਦੇ ਪੱਧਰ 'ਤੇ ਖੁੱਲ੍ਹਿਆ ਹੈ।


Related News