ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧਾ : ਸੈਂਸੈਕਸ 'ਚ 161 ਅੰਕਾਂ ਦਾ ਵਾਧਾ ਤੇ ਨਿਫਟੀ 16,248 'ਤੇ ਖੁੱਲ੍ਹਿਆ
Tuesday, May 10, 2022 - 10:12 AM (IST)
ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਪਿਛਲੇ ਦਿਨ ਦੀ ਸੁਸਤੀ ਤੋਂ ਉਭਰਦੇ ਹੋਏ ਹਰੇ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਬਾਂਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ ਅੱਜ 161 ਅੰਕਾਂ ਦੇ ਵਾਧੇ ਨਾਲ 54,470 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 16,248 'ਤੇ ਖੁੱਲ੍ਹਿਆ। ਅੱਜ ਬੈਂਕਿੰਗ ਸ਼ੇਅਰਾਂ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ।
ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਲਗਭਗ 1304 ਸ਼ੇਅਰ ਵਧੇ, 659 ਸ਼ੇਅਰਾਂ ਵਿੱਚ ਗਿਰਾਵਟ ਅਤੇ 77 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਇਸ ਤੋਂ ਪਹਿਲਾਂ, ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਪਿਛਲੇ ਕਾਰੋਬਾਰੀ ਦਿਨ 'ਤੇ ਜ਼ੋਰਦਾਰ ਗਿਰਾਵਟ ਨਾਲ ਖੁੱਲ੍ਹਣ ਤੋਂ ਬਾਅਦ ਲਾਲ ਨਿਸ਼ਾਨ 'ਤੇ ਬੰਦ ਹੋਏ । ਕਾਰੋਬਾਰ ਦੇ ਅੰਤ 'ਤੇ, ਸੈਂਸੈਕਸ 364 ਅੰਕ ਭਾਵ 0.67 ਫੀਸਦੀ ਫਿਸਲ ਕੇ 54,471 'ਤੇ ਆ ਗਿਆ, ਜਦੋਂ ਕਿ ਨਿਫਟੀ ਸੂਚਕਾਂਕ 109 ਅੰਕ ਭਾਵ 0.67 ਫੀਸਦੀ ਡਿੱਗ ਕੇ 16,302 'ਤੇ ਬੰਦ ਹੋਇਆ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ ਭਾਰਤੀ ਕਰੰਸੀ ਰੁਪਏ 'ਚ ਅੱਜ ਵਾਧਾ ਦੇਖਣ ਨੂੰ ਮਿਲਿਆ ਅਤੇ ਮੰਗਲਵਾਰ ਨੂੰ ਇਹ 77.46 ਦੇ ਬੰਦ ਮੁੱਲ ਦੇ ਮੁਕਾਬਲੇ 18 ਪੈਸੇ ਦੇ ਵਾਧੇ ਨਾਲ 77.28 ਪ੍ਰਤੀ ਡਾਲਰ 'ਤੇ ਖੁੱਲ੍ਹਿਆ।
ਟਾਪ ਗੇਨਰਜ਼
ਭਾਰਤੀ ਏਅਰਟੈੱਲ, ਅਲਟ੍ਰਾਸੈਮਕੋ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੁਨੀਲਿਵਰ, ਮਾਰੂਤੀ
ਟਾਪ ਲੂਜ਼ਰਜ਼
ਟੀਸੀਐੱਸ, ਐਚ.ਸੀ.ਐੱਲ.ਟੇਕ, ਆਈਸੀਆਈਸੀਆਈ, ਨੈਸਲੇ ਇੰਡੀਆ , ਐਕਸਿਸ ਬੈਂਕ