ਸ਼ੇਅਰ ਬਾਜ਼ਾਰ : ਸੈਂਸੈਕਸ ''ਚ 152 ਅੰਕਾਂ ਦਾ ਵਾਧਾ ਤੇ  ਨਿਫਟੀ 15,845.10 ਦੇ ਪੱਧਰ ''ਤੇ ਖੁੱਲ੍ਹਿਆ

Monday, May 16, 2022 - 10:43 AM (IST)

ਮੁੰਬਈ - ਲਗਾਤਾਰ ਛੇ ਦਿਨਾਂ ਦੀ ਗਿਰਾਵਟ ਤੋਂ ਬਾਅਦ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸਕਾਰਾਤਮਕ ਰਹੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 152 ਅੰਕਾਂ ਦੇ ਵਾਧੇ ਨਾਲ 52,946 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ 15,845 'ਤੇ ਖੁੱਲ੍ਹਿਆ। 

ਮੌਜੂਦਾ ਸਮੇਂ 'ਚ ਸੈਂਸੈਕਸ 145 ਅੰਕਾਂ ਦੀ ਛਲਾਂਗ ਲਗਾ ਗਿਆ ਹੈ, ਜਦਕਿ ਨਿਫਟੀ 57 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1545 ਦੇ ਕਰੀਬ ਸ਼ੇਅਰ ਵਧੇ, 479 ਸ਼ੇਅਰ ਡਿੱਗੇ ਅਤੇ 91 ਸ਼ੇਅਰ ਬਿਨਾਂ ਬਦਲਾਅ ਦੇ ਰਹੇ।

ਅੱਜ ਸਭ ਤੋਂ ਵੱਡਾ ਲਾਭ ਮੈਟਲ ਅਤੇ ਆਟੋ ਸੇਵਾ ਵਿੱਚ ਹੈ। ਗੌਤਮ ਅਡਾਨੀ ਵੱਲੋਂ ਸੀਮਿੰਟ ਕੰਪਨੀ ਅੰਬੂਜਾ ਅਤੇ ਏ.ਸੀ.ਸੀ ਨੂੰ ਟੇਕਓਵਰ ਕਰਨ ਦੀਆਂ ਖਬਰਾਂ ਵਿਚਾਲੇ ਦੋਵਾਂ ਸਟਾਕਾਂ 'ਚ ਤੇਜ਼ੀ ਆਈ ਹੈ। ਜਿੱਥੇ ਅੰਬੂਜਾ 6.20 ਅੰਕ ਜਾਂ (1.73%) ਵਧ ਕੇ 368 ਰੁਪਏ 'ਤੇ ਪਹੁੰਚ ਗਿਆ, ਜਦੋਂ ਕਿ ACC ਲਗਭਗ 113.70 (5.38%) ਵਧ ਕੇ 2251 ਰੁਪਏ 'ਤੇ ਵਪਾਰ ਕੀਤਾ।

ਟਾਪ ਗੇਨਰਜ਼

ਟਾਟਾ ਸਟੀਲ, ਬਜਾਜ ਫਾਇਨਾਂਸ, ਟਾਈਟਨ,, ਮਾਰੂਤੀ, ਕੋਟਕ ਬੈਂਕ, ਸਟੇਟ ਬੈਂਕ

ਟਾਪ ਲੂਜ਼ਰਜ਼

ਹਿੰਦੁਸਤਾਨ ਯੂਨੀਲੀਵਰ, ਆਈਟੀਸੀ,ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ, ਨੈਸਲੇ ਇੰਡੀਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News