ਸੈਂਸੈਕਸ 'ਚ 399 ਅੰਕ ਦਾ ਉਛਾਲ, ਨਿਫਟੀ 120 ਅੰਕ ਚੜ੍ਹ ਕੇ 11,000 ਤੋਂ ਪਾਰ ਬੰਦ

07/20/2020 5:38:54 PM

ਮੁੰਬਈ- ਵਿੱਤੀ ਤੇ ਸੂਚਨਾ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ ਨੂੰ ਨਿਵੇਸ਼ਕਾਂ ਦੇ ਚੰਗੇ ਸਮਰਥਨ ਦੀ ਬਦੌਲਤ ਸੈਂਸੈਕਸ ਸੋਮਵਾਰ ਨੂੰ 399 ਅੰਕ ਚੜ੍ਹ ਕੇ 37,419 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵੀ 11,000 ਦੇ ਅੰਕ ਤੋਂ ਉੱਪਰ ਰਿਹਾ। ਬਾਜ਼ਾਰ ਦੀ ਸ਼ੁਰੂਆਤ ਮਜਬੂਤੀ ਨਾਲ ਹੋਈ। ਬੀ. ਐੱਸ. ਈ. ਸੈਂਸੈਕਸ ਦਿਨ ਦੇ ਕਾਰੋਬਾਰ ਦੌਰਾਨ 37,479 ਅੰਕ 'ਤੇ ਚਲਾ ਗਿਆ ਸੀ, ਬਾਅਦ ਵਿਚ ਇਹ 398.85 ਅੰਕ ਯਾਨੀ 1.08 ਫੀਸਦੀ ਦੀ ਤੇਜ਼ੀ ਨਾਲ 37,418.99 ਦੇ ਪੱਧਰ' ਤੇ ਬੰਦ ਹੋਇਆ।

 

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 120.50 ਅੰਕ ਯਾਨੀ 1.11 ਫੀਸਦੀ ਦੀ ਤੇਜ਼ੀ ਨਾਲ 11,022.20 ਅੰਕ 'ਤੇ ਬੰਦ ਹੋਇਆ। ਸੈਂਸੈਕਸ ਵਿਚ ਬਜਾਜ ਫਾਈਨੈਂਸ, ਬਜਾਜ ਫਿਨਸਰਵਰ, ਐੱਚ. ਸੀ. ਐਲ. ਟੈਕਨੋਲੋਜੀ, ਟੈਕ ਮਹਿੰਦਰਾ, ਇੰਫੋਸਿਸ, ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰ ਤੇਜ਼ੀ ਵਿਚ ਰਹੇ। ਦੂਜੇ ਪਾਸੇ, ਮਾਰੂਤੀ ਸੁਜ਼ੂਕੀ, ਸਨ ਫਾਰਮਾ, ਐੱਨ. ਟੀ. ਪੀ. ਸੀ. ਅਤੇ ਐੱਲ. ਐਂਡ ਟੀ. ਦਾ ਨੁਕਸਾਨ ਵਿਚ ਰਹੇ।

ਬ੍ਰੋਕਰਾਂ ਦੇ ਅਨੁਸਾਰ, ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੇ ਵਿਸ਼ਵ ਪੱਧਰ 'ਤੇ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ ਹੈ। ਏਸ਼ੀਆਈ ਬਾਜ਼ਾਰਾਂ ਵਿਚ ਵੀ ਗਿਰਾਵਟ ਰਹੀ। ਦੁਨੀਆ ਭਰ ਵਿਚ ਕੋਵਿਡ-19 ਸੰਕ੍ਰਮਿਤਾਂ ਦੀ ਗਿਣਤੀ 1.45 ਕਰੋੜ ਅਤੇ ਮੌਤਾਂ ਦੀ ਗਿਣਤੀ 6.06 ਲੱਖ ਤੋਂ ਪਾਰ ਹੋ ਗਈ ਹੈ। ਭਾਰਤ ਵਿਚ ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 27,497 ਹੈ, ਜਦੋਂ ਕਿ ਸੰਕ੍ਰਮਿਤਾਂ ਦੀ ਗਿਣਤੀ 11 ਲੱਖ ਤੋਂ ਉਪਰ ਹੈ।


Sanjeev

Content Editor

Related News