ਸੈਂਸੈਕਸ 192 ਅੰਕ ਵੱਧ ਕੇ 49,350 ਤੋਂ ਉੱਪਰ ਖੁੱਲ੍ਹਾ, ਨਿਫਟੀ 14,700 ਦੇ ਨੇੜੇ

Tuesday, Apr 06, 2021 - 09:17 AM (IST)

ਮੁੰਬਈ- ਪਿਛਲੇ ਦਿਨ ਰਹੀ ਭਾਰੀ ਗਿਰਾਵਟ ਪਿੱਛੋਂ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਮਜਬੂਤੀ ਨਾਲ ਸ਼ੁਰੂ ਹੋਏ ਹਨ। ਹਾਲਾਂਕਿ, ਗਲੋਬਲ ਬਾਜ਼ਾਰਾਂ ਤੋਂ ਸੰਕੇਤ ਮਿਲੇ-ਜੁਲੇ ਹਨ। ਬੀ. ਐੱਸ. ਈ. ਸੈਂਸੈਕਸ 192.93  ਅੰਕ ਯਾਨੀ 0.39 ਫ਼ੀਸਦੀ ਦੀ ਤੇਜ਼ੀ ਨਾਲ 49,352.25 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 56.10 ਅੰਕ ਯਾਨੀ 0.38 ਫ਼ੀਸਦੀ ਚੜ੍ਹ ਕੇ 14,693.90 ਦੇ ਪੱਧਰ 'ਤੇ ਖੁੱਲ੍ਹਾ ਹੈ।

ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ ਕਾਰੋਬਾਰ ਦੇ ਸ਼ੁਰੂ ਵਿਚ 13 ਵਿਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਬਾਕੀ ਤੇਜ਼ੀ ਵਿਚ ਸਨ।

PunjabKesari

ਗਲੋਬਲ ਬਾਜ਼ਾਰ-
ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦਾ ਰਿਜ਼ਰਵ ਬੈਂਕ ਅੱਜ ਵਿਆਜ ਦਰਾਂ ਦੇ ਆਪਣੇ ਫ਼ੈਸਲੇ ਦਾ ਐਲਾਨ ਕਰਨ ਵਾਲਾ ਹੈ। ਇਸ ਵਿਚਕਾਰ ਹਾਂਗਕਾਂਗ ਦੇ ਬਾਜ਼ਾਰਾਂ ਵਿਚ ਅੱਜ ਛੁੱਟੀ ਹੈ। ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 0.24 ਫ਼ੀਸਦੀ ਦੀ ਬੜ੍ਹਤ ਨਾਲ 14,741 'ਤੇ ਕਾਰੋਬਾਰ ਕਰ ਰਿਹਾ ਸੀ।

ਉੱਥੇ ਹੀ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 10 ਅੰਕ ਦੀ ਗਿਰਾਵਟ ਨਾਲ 3,474 'ਤੇ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਵੀ ਗਿਰਾਵਟ ਵਿਚ ਹੈ ਅਤੇ 226 ਅੰਕ ਲੁੜਕ ਕੇ 29,863 ਦੇ ਨਜ਼ਦੀਕ ਚੱਲ ਰਿਹਾ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ 0.02 ਫ਼ੀਸਦੀ ਡਿੱਗ ਕੇ 3,120 ਦੇ ਆਸਪਾਸ ਸੀ।


Sanjeev

Content Editor

Related News