ਬਾਜ਼ਾਰ 'ਚ ਬਹਾਰ, ਸੈਂਸੈਕਸ 292 ਅੰਕ ਉਛਲਿਆ ਅਤੇ ਨਿਫਟੀ 11,430 ਦੇ ਪੱਧਰ 'ਤੇ ਬੰਦ

10/15/2019 4:02:49 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 291.62 ਅੰਕ ਭਾਵ 0.76 ਫੀਸਦੀ ਦੇ ਵਾਧੇ ਨਾਲ 38,506.09 ਦੇ ਪੱਧਰ 'ਤੇ ਅਤੇ ਨਿਫਟੀ 89.45 ਅੰਕ ਭਾਵ 0.79 ਫੀਸਦੀ ਦੇ ਵਾਧੇ ਨਾਲ 11,430.60 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.72 ਫੀਸਦੀ ਵਧ ਕੇ 13940 ਦੇ ਕਰੀਬ ਅਤੇ ਸਮਾਲਕੈਪ ਇੰਡਕੈਸ 0.11 ਫੀਸਦੀ ਦੀ ਗਿਰਾਵਟ ਦੇ ਨਾਲ 12773 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 373 ਅੰਕਾਂ ਦੇ ਵਾਧੇ ਨਾਲ 28555 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਮੀਡੀਆ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 2.23 ਫੀਸਦੀ, ਮੈਟਲ ਇੰਡੈਕਸ 1.56 ਫੀਸਦੀ ਅਤੇ ਮੀਡੀਆ ਇੰਡੈਕਸ 1.31 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਆਇਸ਼ਰ ਮੋਟਰਸ, ਵੇਦਾਂਤਾ, ਜੀ ਇੰਟਰਟੇਨਮੈਂਟ, ਐੱਚ.ਯੂ.ਐੱਲ., ਓ.ਐੱਨ.ਜੀ.ਸੀ., ਹੀਰੋ ਮੋਟੋਕਾਰਪ, ਮਹਿੰਦਰਾ ਐਂਡ ਮਹਿੰਦਰਾ
ਟਾਪ ਲੂਜ਼ਰਸ
ਭਾਰਤੀ ਏਅਰਟੈੱਲ, ਇੰਫੋਸਿਸ, ਯੂ.ਪੀ.ਐੱਲ., ਜੇ.ਐੱਸ.ਡਬਲਿਊ ਸਟੀਲ, ਟਾਟਾ ਮੋਟਰਸ, ਐੱਚ.ਸੀ.ਐੱਲ. ਟੈੱਕ, ਬਜਾਜ ਫਾਈਨੈਂਸ


Aarti dhillon

Content Editor

Related News