ਸੈਂਸੈਕਸ 525 ਅੰਕ ਦੇ ਵਾਧੇ ਨਾਲ 52790 ''ਤੇ, ਨਿਫਟੀ 15720 ਦੇ ਪਾਰ

Friday, Jun 24, 2022 - 11:53 AM (IST)

ਮੁੰਬਈ- ਸੈਂਸੈਕਸ 526.66 ਅੰਕ ਜਾਂ 1.01 ਫੀਸਦੀ ਵਧ ਕੇ 52792.38 'ਤੇ ਅਤੇ ਨਿਫਟੀ 163.50 ਅੰਕ ਜਾਂ 1.05 ਫੀਸਦੀ ਉਪਰ 15720.20 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਇੰਡਸਇੰਡ ਬੈਂਕ ONGC,ਟਾਟਾ ਕੰਜ਼ਿਊਮਰ ਪ੍ਰੋਡਕਟਸ,ICICI ਬੈਂਕ  ਅਤੇ ਅਪੋਲੋ ਹਸਪਤਾਲ ਦੇ ਸ਼ੇਅਰ 1-3 ਫੀਸਦੀ ਦੀ ਤੇਜ਼ੀ ਦੇ ਨਾਲ ਕਾਰੋਬਾਰ ਕਰ ਰਹੇ ਹਨ। ਬੈਂਕ ਅਤੇ ਫਾਈਨੈਂਸ਼ੀਅਲ ਸ਼ੇਅਰਾਂ ਦੇ ਬਾਜ਼ਾਰ ਨੂੰ ਚੰਗਾ ਬੂਸਟ ਮਿਲਿਆ ਹੈ। ਨਿਫਟੀ 'ਤੇ ਦੋਵੇਂ ਇੰਡੈਕਸ 1.5 ਫੀਸਦੀ ਦੇ ਕਰੀਬ ਮਜ਼ਬੂਤ ਹੋਏ ਹਨ। ਆਟੋ, ਮੈਟਲ ਅਤੇ FMCG ਇੰਡੈਕਸ 'ਚ ਕਰੀਬ 1 ਫੀਸਦੀ ਮਜ਼ਬੂਤ ਹੋਏ ਹਨ। ਆਈ.ਟੀ., ਫਾਰਮਾ ਅਤੇ ਰਿਐਲਿਟੀ ਸਮੇਤ ਦੂਜੇ ਪ੍ਰਮੁੱਖ ਇੰਡੈਕਸ ਵੀ ਹਰੇ ਨਿਸ਼ਾਨ 'ਚ ਹਨ। ਅੱਜ ਸੈਂਸੈਕਸ 388 ਪੁਆਇੰਟ ਦੀ ਵਾਧੇ ਦੇ ਨਾਲ 52,654.24 'ਤੇ ਅਤੇ ਨਿਫਟੀ 100 ਦੇ ਵਾਧੇ ਦੇ ਨਾਲ 15,657.40 'ਤੇ ਖੁੱਲ੍ਹਿਆ ਸੀ।
ਏਸ਼ੀਆਈ ਬਾਜ਼ਾਰਾਂ 'ਚ ਖਰੀਦਦਾਰੀ
ਅੱਜ ਦੇ ਕਾਰੋਬਾਰ 'ਚ ਪ੍ਰਮੁੱਖ ਏਸ਼ੀਆਈ ਬਾਜ਼ਾਰਾਂ 'ਚ ਜ਼ੋਰਦਾਰ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। SGX ਨਿਫਟੀ 'ਚ  0.62% ਅਤੇ ਨਿੱਕੇਈ 225 'ਚ 0.73% ਵਾਧਾ ਹੈ।  ਸਟ੍ਰੇਟ ਟਾਈਮਜ਼ 'ਚ 0.41% ਅਤੇ ਹੈਂਗਸੈਂਗ 'ਚ 1.08% ਦੀ ਤੇਜ਼ੀ ਹੈ। ਤਾਈਵਾਨ ਵੇਟੇਡ 'ਚ 1.34% ਦੀ ਮਜ਼ਬੂਤੀ ਹੈ ਤਾਂ ਕੋਸਪੀ 'ਚ 2.21% ਵਾਧਾ ਨਜ਼ਰ ਆ ਰਿਹਾ ਹੈ। ਸ਼ੰਘਾਈ ਕੰਪੋਜ਼ਿਟ 'ਚ 0.71% ਦੀ ਤੇਜ਼ੀ ਹੈ।
ਅਮਰੀਕੀ ਬਾਜ਼ਾਰਾਂ 'ਚ ਮਜ਼ਬੂਤੀ ਦਿਖੀ
ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਵਾਧੇ ਨਾਲ ਬੰਦ ਹੋਏ ਸਨ। ਵੀਰਵਾਰ ਨੂੰ ਡਾਓ ਜੋਨਸ 'ਚ 194 ਅੰਕਾਂ ਜਾਂ 0.64% ਤੇਜ਼ੀ ਰਹੀ ਅਤੇ ਇਹ 30,677.36 ਦੇ ਪੱਧਰ 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.95% ਵਧ ਕੇ 3795.73 ਦੇ ਪੱਧਰ 'ਤੇ ਬੰਦ ਹੋਇਆ ਸੀ। ਜਦੋਂ ਕਿ ਨੈਸਡੈਕ 'ਚ 1.62% ਵਾਧਾ ਰਿਹਾ ਅਤੇ ਇਹ 11,232.19 ਦੇ ਲੈਵਰ 'ਤੇ ਬੰਦ ਹੋਇਆ ਸੀ। ਨਿਵਸ਼ੇਕਾਂ ਨੇ ਹੇਠਲੇ ਪੱਧਰਾਂ ਤੋਂ ਖਰੀਦਾਰੀ ਕੀਤੀ। ਹਾਲਾਂਕਿ ਮਹਿੰਗਾਈ ਅਤੇ ਇਸ ਦੀ ਵਜ੍ਹਾ ਨਾਲ ਕਾਰਪੋਰੇਟ ਅਰਨਿੰਗ 'ਤੇ ਨੈਗੇਟਿਵ ਅਸਰ ਨੂੰ ਲੈ ਕੇ ਚਿੰਤਾ ਰਹੀ। 


Aarti dhillon

Content Editor

Related News