ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 421 ਅੰਕ ਚੜ੍ਹਿਆ ਤੇ ਨਿਫਟੀ ਵੀ ਵਧ ਕੇ 17234 ਦੇ ਪੱਧਰ ''ਤੇ ਖੁੱਲ੍ਹਿਆ

Thursday, Apr 21, 2022 - 09:59 AM (IST)

ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 421 ਅੰਕ ਚੜ੍ਹਿਆ ਤੇ ਨਿਫਟੀ ਵੀ ਵਧ ਕੇ 17234 ਦੇ ਪੱਧਰ ''ਤੇ ਖੁੱਲ੍ਹਿਆ

ਮੁੰਬਈ - ਸ਼ੇਅਰ ਬਾਜ਼ਾਰ 'ਚ ਬੁੱਧਵਾਰ ਦੀ ਤੇਜ਼ੀ ਦਾ ਅਸਰ ਵੀਰਵਾਰ ਨੂੰ ਵੀ ਜਾਰੀ ਰਹੀ। ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਰਹੀ ਅਤੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕਾਂਕ 421.1 ਭਾਵ 0.74% ਅੰਕ ਦੇ ਵਾਧੇ ਨਾਲ 57,458.60 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ 97.70 ਅੰਕ ਭਾਵ 0.57% ਵਧ ਕੇ 17,234 'ਤੇ ਖੁੱਲ੍ਹਿਆ। 

ਨਿਫਟੀ ਦੇ 11 ਸੈਕਟਰਲ ਸੂਚਕਾਂਕ ਵਿੱਚੋਂ 1 ਹੇਠਾਂ ਅਤੇ 10 ਉੱਪਰ ਹੈ। ਇਸ 'ਚ ਸਭ ਤੋਂ ਜ਼ਿਆਦਾ ਫਾਇਦਾ PSU ਬੈਂਕ ਅਤੇ ਰੀਅਲਟੀ 'ਚ ਹੋਇਆ ਹੈ। ਇਸ ਤੋਂ ਬਾਅਦ ਆਈ.ਟੀ., ਐੱਫ.ਐੱਮ.ਸੀ.ਜੀ., ਫਾਰਮਾ, ਪ੍ਰਾਈਵੇਟ ਬੈਂਕ, ਵਿੱਤੀ ਸੇਵਾਵਾਂ ਅਤੇ ਆਟੋ ਸੂਚਕਾਂਕ ਆਉਂਦੇ ਹਨ। ਜਦੋਂ ਕਿ ਧਾਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਟਾਪ ਗੇਨਰਜ਼

ਡਾ. ਰੈੱਡੀ, ਇੰਨਫੋਸਿਸ, ਮਾਰੂਤੀ, ਟੀਸੀਐੱਸ, ਰਿਲਾਇੰਸ, ਵਿਪਰੋ

ਟਾਪ ਲੂਜ਼ਰਜ਼

ਪਾਵਰ ਗ੍ਰਿਡ, ਟਾਈਟਨ, ਨੈਸਲੇ ਇੰਡੀਆ


 


author

Harinder Kaur

Content Editor

Related News