ਸ਼ੇਅਰ ਬਾਜ਼ਾਰ ''ਚ ਮਜ਼ਬੂਤੀ, ਸੈਂਸੈਕਸ 235 ਅੰਕ ਚੜਿਆ

05/22/2017 11:19:56 AM

ਨਵੀਂ ਦਿੱਲੀ—ਹਫਤੇ ਦੀ ਸ਼ੁਰੂਆਤ ਘਰੇਲੂ ਬਾਜ਼ਾਰਾਂ ਦੇ ਲਈ ਚੰਗੀ ਰਹੀ ਹੈ। ਸੈਂਸੈਕਸ ਅਤੇ ਨਿਫਟੀ ''ਚ 0.75 ਫੀਸਦੀ ਤੱਕ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਤੇਜ਼ੀ ਦੇ ਇਸ ਮਾਹੌਲ ''ਚ ਨਿਫਟੀ 9480 ਦੇ ਉੱਪਰ ਪਹੁੰਚਿਆ ਹੈ ਜਦਕਿ ਸੈਂਸੈਕਸ ''ਚ 235 ਅੰਕਾਂ ਤੱਕ ਦੀ ਤੇਜ਼ੀ ਦਿੱਸੀ ਹੈ। ਸੈਂਸੈਕਸ 30700 ਦੇ ਕਰੀਬ ਨਜ਼ਰ ਆ ਰਿਹਾ ਹੈ। ਸੈਂਸੈਕਸ 203 ਅੰਕ ਯਾਨੀ 0.7 ਫੀਸਦੀ ਦੀ ਤੇਜ਼ੀ ਦੇ ਨਾਲ 30,669 ਦੇ ਪੱਧਰ ''ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 61 ਅੰਕ ਯਾਨੀ 0.7 ਫੀਸਦੀ ਵੱਧ ਕੇ 9,489 ਦੇ ਪੱਧਰ ''ਤੇ ਕਾਰੋਬਾਰ ਕਰ ਰਿਹਾ ਹੈ।

ਮਿਡਕੈਪ-ਸਮਾਲਕੈਪ ਸ਼ੇਅਰਾਂ ''ਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ''ਚ ਵੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.7 ਫੀਸਦੀ ਤੱਕ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ ''ਚ 0.75 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.8 ਫੀਸਦੀ ਵਧਿਆ ਹੈ। 
ਬੈਂਕ ਨਿਫਟੀ ''ਚ ਮਜ਼ਬੂਤੀ
ਐਫ.ਐਮ.ਸੀ.ਜੀ., ਆਟੋ, ਮੈਟਲ, ਕੈਪੀਟਲ ਗੁੱਡਸ, ਕੰਜ਼ਿਊਮਰ ਡਿਊਰੇਬਲਸ , ਰਿਐਲਟੀ ਅਤੇ ਪਾਵਰ ਸ਼ੇਅਰਾਂ ''ਚ ਖਰੀਦਾਰੀ ਆਈ ਹੈ। ਬੈਂਕ ਨਿਫਟੀ 0.5 ਫੀਸਦੀ ਦੀ ਮਜ਼ਬੂਤੀ ਦੇ ਨਾਲ 22.886 ਦੇ ਪੱਧਰ ''ਤੇ ਪਹੁੰਚ ਗਿਆ ਹੈ ਜਦਕਿ ਨਿਫਟੀ ਦੇ ਐਫ.ਐਮ.ਸੀ.ਜੀ.ਇੰਡੈਕਸ ''ਚ 2 ਫੀਸਦੀ ਦਾ ਉਛਾਲ ਆਇਆ ਹੈ। ਹਾਲਾਂਕਿ ਫਾਰਮਾ ਸ਼ੇਅਰਾਂ ''ਚ ਥੋੜ੍ਹਾ ਦਬਾਅ ਨਜ਼ਰ ਆ ਰਿਹਾ ਹੈ। 
ਟਾਪ ਗੇਨਰਸ-ਟਾਪ ਲੂਜ਼ਰਸ
ਬਾਜ਼ਾਰ ''ਚ ਕਾਰੋਬਾਰ ਦੇ ਇਸ ਦੌਰਾਨ ਦਿੱਗਜ਼ ਸ਼ੇਅਰਾਂ ''ਚ ਆਈ.ਟੀ.ਸੀ., ਇੰਡੀਆਬੁਲਸ ਹਾਊਂਸਿੰਕ, ਐਲ.ਐਡ.ਟੀ., ਅਦਾਨੀ ਪੋਟਰਸ, ਹਿੰਡਾਲਕੋ, ਭਾਰਤੀ ਏਅਰਟੈੱਲ ਅਤੇ ਟਾਟਾ ਮੋਟਰਸ2.9-1 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਦਿੱਗਜ਼ ਸ਼ੇਅਰਾਂ ''ਚ ਬੀ.ਪੀ.ਸੀ.ਐਲ., ਸਨ ਫਾਰਮਾ, ਟਾਟਾ ਪਾਵਰ, ਗੇਲ ਅੰਬੂਜਾ ਸੀਮੈਂਟ, ਵਿਪਰੋ, ਐਸ.ਬੀ.ਆਈ. ਅਤੇ ਮਾਰੂਤੀ ਸੁਜ਼ੂਕੀ 1.75-0.5 ਫੀਸਦੀ ਤੱਕ ਡਿੱਗੇ ਹਨ।


Related News