ਸ਼ੇਅਰ ਬਜ਼ਾਰ 'ਚ ਤੂਫਾਨੀ ਤੇਜ਼ੀ, ਸੈਂਸੈਕਸ 490 ਅੰਕ ਤੇ ਨਿਫਟੀ 150 ਅੰਕ ਉਛਲਿਆ

Thursday, Jun 20, 2019 - 04:23 PM (IST)

ਸ਼ੇਅਰ ਬਜ਼ਾਰ 'ਚ ਤੂਫਾਨੀ ਤੇਜ਼ੀ, ਸੈਂਸੈਕਸ 490 ਅੰਕ ਤੇ ਨਿਫਟੀ 150 ਅੰਕ ਉਛਲਿਆ

ਨਵੀਂ ਦਿੱਲੀ — ਦਿਨ ਭਰ ਅੱਜ ਉਤਰਾਅ-ਚੜ੍ਹਾਅ ਭਰੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਮਜ਼ਬੂਤੀ ਨਾਲ ਬੰਦ ਹੋਇਆ। ਸੈਂਸੈਕਸ 488.89 ਅੰਕਾਂ ਦੇ ਵਾਧੇ ਨਾਲ 39601.63 ਜਦੋਂਕਿ ਨਿਫਟੀ 140.30 ਅੰਕ ਵਧ ਕੇ 11831.75 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਸੈਂਸੈਕਸ ਵਿਚ 465 ਅੰਕ ਦਾ ਵਾਧਾ ਦਰਜ ਕੀਤਾ ਗਿਆ। ਇਸ ਨੇ 39,577.96 ਦਾ ਉੱਚ ਪੱਧਰ ਛੋਹਿਆ। ਨਿਫਟੀ 128 ਪੁਆਇੰਟ ਨਾਲ 11,819.45 ਤੱਕ ਚੜ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਬਜ਼ਾਰ ਵਿਚ ਗਿਰਾਵਟ ਆਈ ਸੀ। ਸੈਂਸੈਕਸ 150 ਅੰਕ ਫਿਸਲ ਗਿਆ ਸੀ।

ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿਚ 3% ਦੀ ਤੇਜ਼ੀ

ਸੈਂਸੈਕਸ ਦੇ 30 ਵਿਚੋਂ 22 ਅਤੇ ਨਿਫਟੀ ਦੇ 50 ਵਿਚੋਂ 36 ਸ਼ੇਅਰਾਂ 'ਚ ਤੇਜ਼ੀ ਦੇਖੀ ਗਈ। ਯੈੱਸ ਬੈਂਕ ਦੇ ਸ਼ੇਅਰ 'ਚ 6% ਦਾ ਉਛਾਲ ਆਇਆ। ਸਨ ਫਾਰਮਾ ਅਤੇ ਇੰਡਸਇੰਡ ਬੈਂਕ ਵਿਚ 3-3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਭਾਰਤੀ ਏਅਰਟੈੱਲ ਦੇ ਸ਼ੇਅਰ 'ਚ 1.5% ਉਛਾਲ ਆਇਆ। ਕੋਟਕ ਬੈਂਕ ਅਤੇ ਐਚ.ਡੀ.ਐਫ.ਸੀ. 'ਚ 1-1 ਫੀਸਦੀ ਦੀ ਤੇਜ਼ੀ ਆਈ।

ਆਈ.ਟੀ. ਸ਼ੇਅਰਾਂ ਵਿਚ ਵਿਕਰੀ, ਵਿਪਰੋ 4% ਲੁੜਕਿਆ

ਕਈ ਦਿਨਾਂ ਦੀ ਗਿਰਾਵਟ ਦੇ ਬਾਅਦ ਜੈੱਟ ਏਅਰਵੇਜ਼ ਦੇ ਸ਼ੇਅਰਾਂ 'ਚ ਅੱਜ ਉਛਾਲ ਆਇਆ। ਬੀ.ਐੱਸ.ਈ. 'ਤੇ ਸ਼ੇਅਰ 31% ਦੇ ਵਾਧੇ ਦੇ ਨਾਲ 43 ਤੋਂ ਉੱਪਰ ਪਹੁੰਚ ਗਏ। ਦੂਜੇ ਪਾਸੇ ਵਿਪਰੋ ਦਾ ਸ਼ੇਅਰ 4% ਲੁੜਕਿਆ। ਟੀ.ਸੀ.ਐਸ. ਅਤੇ ਇਨਫੋਸਿਸ 'ਚ ਕਰੀਬ 1-1 ਫੀਸਦੀ ਦਾ ਨੁਕਸਾਨ ਦੇਖਿਆ ਗਿਆ। ਟਾਟਾ ਸਟੀਲ ਅਤੇ ਵੇਦਾਂਤਾ ਦੇ ਸ਼ੇਅਰ ਵੀ 1% ਤੱਕ ਦੀ ਗਿਰਾਵਟ 'ਚ ਦੇਖੇ ਗਏ।


Related News