ਸੈਂਸੈਕਸ 400 ਅੰਕ ਧੜੰਮ ਹੋ ਕੇ 50 ਹਜ਼ਾਰ ਤੋਂ ਥੱਲ੍ਹੇ, ਨਿਫਟੀ 14,800 ਤੋਂ ਡਿੱਗਾ

Wednesday, Mar 31, 2021 - 09:29 AM (IST)

ਸੈਂਸੈਕਸ 400 ਅੰਕ ਧੜੰਮ ਹੋ ਕੇ 50 ਹਜ਼ਾਰ ਤੋਂ ਥੱਲ੍ਹੇ, ਨਿਫਟੀ 14,800 ਤੋਂ ਡਿੱਗਾ

ਮੁੰਬਈ- ਗਲੋਬਲ ਬਾਜ਼ਾਰਾਂ ਦੇ ਨਕਾਰਾਤਮਕ ਰੁਖ਼ ਵਿਚਕਾਰ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਸੈਂਸੈਕਸ ਵਿਚ ਸ਼ੁਰੂਆਤੀ ਕਾਰੋਬਾਰ ਯਾਨੀ ਤਕਰੀਬਨ 9.24 ਵਜੇ ਗਿਰਾਵਟ ਵੱਧ ਕੇ 400.54 ਅੰਕ ਯਾਨੀ 0.80 ਫ਼ੀਸਦੀ ਹੋ ਗਈ ਅਤੇ ਇਹ 49,736.04 'ਤੇ ਆ ਗਿਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ ਇਸ ਦੌਰਾਨ 106.75 ਅੰਕ ਯਾਨੀ 0.72 ਫ਼ੀਸਦੀ ਦੀ ਗਿਰਾਵਟ ਨਾਲ 14,800 ਤੋਂ ਹੇਠਾਂ ਆ ਗਿਆ। ਪਿਛਲੇ ਦਿਨ ਸੈਂਸੈਕਸ 1,100 ਅੰਕ ਤੋਂ ਵੱਧ ਚੜ੍ਹ ਕੇ ਬੰਦ ਹੋਇਆ ਸੀ ਅਤੇ ਨਿਫਟੀ ਨੇ 300 ਅੰਕ ਤੋਂ ਵੱਧ ਬੜ੍ਹਤ ਦਰਜ ਕੀਤੀ ਸੀ। ਬੀ. ਐੱਸ. ਈ. 30 ਦੇ 11 ਸਟਾਕਸ ਕਾਰੋਬਾਰ ਦੇ ਸ਼ੁਰੂ ਵਿਚ ਹਲਕੀ ਤੇਜ਼ੀ ਵਿਚ ਸਨ, ਜਦੋਂ ਕਿ ਭਾਰਤੀ ਏਅਰਟੈੱਲ ਲਗਭਗ ਫਲੈਟ ਤੇ ਬਾਕੀ ਲਾਲ ਨਿਸ਼ਾਨ 'ਤੇ ਸਨ।

PunjabKesari

ਗਲੋਬਲ ਬਾਜ਼ਾਰ-
ਯੂ. ਐੱਸ. ਟ੍ਰੇਜ਼ਰੀ ਯੀਲਡ ਇਕ ਵਾਰ ਫਿਰ 14 ਮਹੀਨੇ ਦੇ ਉੱਚ ਪੱਧਰ 1.74 ਫ਼ੀਸਦੀ 'ਤੇ ਪਹੁੰਚ ਗਈ, ਜਿਸ ਕਾਰਨ ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਦਾ ਰੁਖ਼ ਹੈ। ਡਾਓ ਜੋਂਸ 104 ਅੰਕ ਡਿੱਗ ਕੇ 33,066 'ਤੇ ਬੰਦ ਹੋਇਆ। ਉੱਥੇ ਹੀ, ਏਸ਼ੀਆਈ ਬਾਜ਼ਾਰ ਵੀ ਡਿੱਗੇ ਹਨ।

ਇਸ ਦੌਰਾਨ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 42 ਅੰਕ ਯਾਨੀ 0.28 ਫ਼ੀਸਦੀ ਦੀ ਗਿਰਾਵਟ ਨਾਲ 14,875 'ਤੇ ਚੱਲ ਰਿਹਾ ਸੀ। ਜਾਪਾਨ ਦਾ ਬਾਜ਼ਾਰ ਨਿੱਕੇਈ 224 ਅੰਕ ਯਾਨੀ 0.76 ਫ਼ੀਸਦੀ ਡਿੱਗਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ 21 ਅੰਕ ਯਾਨੀ 0.6 ਫ਼ੀਸਦੀ, ਹਾਂਗਕਾਂਗ ਦਾ ਹੈਂਗਸੇਂਗ 90 ਅੰਕ ਯਾਨੀ 0.32 ਫ਼ੀਸਦੀ ਗਿਰਾਵਟ ਵਿਚ ਸੀ। ਹਾਲਾਂਕਿ,  ਦੱਖਣੀ ਕੋਰੀਆ ਦਾ ਕੋਸਪੀ 0.09 ਫ਼ੀਸਦੀ ਦੀ ਹਲਕੀ ਮਜਬੂਤੀ ਵਿਚ ਸੀ। 
 


author

Sanjeev

Content Editor

Related News