ਬਾਜ਼ਾਰ 'ਚ ਗਿਰਾਵਟ, ਸੈਂਸੈਕਸ 49,800 ਤੋਂ ਥੱਲ੍ਹੇ, ਨਿਫਟੀ 14,700 ਦੇ ਨੇੜੇ

Wednesday, Mar 24, 2021 - 09:39 AM (IST)

ਬਾਜ਼ਾਰ 'ਚ ਗਿਰਾਵਟ, ਸੈਂਸੈਕਸ 49,800 ਤੋਂ ਥੱਲ੍ਹੇ, ਨਿਫਟੀ 14,700 ਦੇ ਨੇੜੇ

ਮੁੰਬਈ- ਮਹਾਮਾਰੀ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 49,800 ਤੋਂ ਥੱਲ੍ਹੇ ਖੁੱਲ੍ਹਣ ਪਿੱਛੋਂ ਫਿਲਹਾਲ 277.76 ਅੰਕ ਯਾਨੀ 0.55 ਫ਼ੀਸਦੀ ਦੀ ਗਿਰਾਵਟ ਨਾਲ 49,773.68 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਨੈਸ਼ਨਲ ਸਟਾਕਸ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ 87 ਅੰਕ ਯਾਨੀ 0.6 ਫ਼ੀਸਦੀ ਡਿੱਗ ਕੇ 14,728.05 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ।

ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ ਕਾਰੋਬਾਰ ਦੇ ਸ਼ੁਰੂ ਵਿਚ 20 ਵਿਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਬਾਕੀ ਤੇਜ਼ੀ ਵਿਚ ਸਨ।

PunjabKesari

ਗਲੋਬਲ ਬਾਜ਼ਾਰ-
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਗਲੋਬਲ ਰਿਕਵਰੀ ਨੂੰ ਲੈ ਕੇ ਨਿਵੇਸ਼ਕਾਂ ਵਿਚ ਵਧੀ ਚਿੰਤਾ ਕਾਰਨ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ। ਡਾਓ ਜੋਂਸ 300 ਅੰਕ ਤੋਂ ਵੱਧ ਯਾਨੀ 308 ਅੰਕ ਦੀ ਗਿਰਾਵਟ ਨਾਲ 32,423 'ਤੇ ਬੰਦ ਹੋਇਆ ਹੈ। ਯੂਰਪ ਵਿਚ ਕੋਰੋਨਾ ਦੀ ਤੀਜੀ ਲਹਿਰ ਕਾਰਨ ਕਈ ਜਗ੍ਹਾ ਤਾਲਾਬੰਦੀ ਦਾ ਖ਼ਦਸ਼ਾ ਹੈ।

ਉੱਥੇ ਹੀ, ਏਸ਼ੀਆਈ ਬਾਜ਼ਾਰ ਵੀ ਗਿਰਾਵਟ ਵਿਚ ਹਨ। ਜਾਪਾਨ ਦਾ ਬਾਜ਼ਾਰ ਨਿੱਕੇਈ 430 ਅੰਕ ਯਾਨੀ 1.5 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ 42 ਅੰਕ ਯਾਨੀ 1.2 ਫ਼ੀਸਦੀ, ਹਾਂਗਕਾਂਗ ਦਾ ਹੈਂਗਸੇਂਗ 542 ਅੰਕ ਯਾਨੀ 1.9 ਫ਼ੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ ਕਾਰੋਬਾਰ ਦੇ ਸ਼ੁਰੂ ਵਿਚ 0.3 ਫ਼ੀਸਦੀ ਦੀ ਗਿਰਾਵਟ ਵਿਚ ਸਨ। ਇਸ ਦੌਰਾਨ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 15 ਅੰਕ ਯਾਨੀ 0.1 ਫ਼ੀਸਦੀ ਦੀ ਹਲਕੀ ਗਿਰਾਵਟ ਨਾਲ 14,937 'ਤੇ ਚੱਲ ਰਿਹਾ ਸੀ।


author

Sanjeev

Content Editor

Related News