ਸ਼ੇਅਰ ਬਾਜ਼ਾਰ ਨੇ ਗੁਆਇਆ ਸ਼ੁਰੂਆਤੀ ਵਾਧਾ,168 ਅੰਕ ਟੁੱਟ ਕੇ 41,030 'ਤੇ ਖੁੱਲ੍ਹਿਆ ਸੈਂਸੈਕਸ

01/30/2020 11:06:12 AM

ਨਵੀਂ ਦਿੱਲੀ—ਕਾਰੋਬਾਰੀ ਹਫਤੇ ਦੇ ਚੌਥੇ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੰਵੇਦੀ ਸੂਚਕਾਂਕ ਸੈਂਸੈਕਸ 168.27 ਅੰਕ ਡਿੱਗ ਕੇ 41030.39 'ਤੇ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਵੀ 51.35 ਅੰਕ ਡਿੱਗ ਕੇ 12078.15 'ਤੇ ਖੁੱਲ੍ਹਿਆ ਹੈ। ਸੈਂਸੈਕਸ ਦੇ 30 'ਚੋਂ 20 ਅਤੇ ਨਿਫਟੀ 50 'ਚੋਂ 34 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਯੈੱਸ ਬੈਂਕ ਦਾ ਸ਼ੇਅਰ 4 ਫੀਸਦੀ ਫਿਸਲ ਗਿਆ।
ਟਾਟਾ ਸਟੀਲ 'ਚ 2 ਫੀਸਦੀ ਨੁਕਸਾਨ ਦੇਖਿਆ ਗਿਆ। ਰਿਲਾਇੰਸ ਇੰਡਸਟਰੀਜ਼ 1.4 ਫੀਸਦੀ ਅਤੇ ਇੰਡਸਇੰਡ ਬੈਂਕ 1.3 ਫੀਸਦੀ ਹੇਠਾਂ ਆ ਗਿਆ। ਨੈਸਲੇ 'ਚ 0.9 ਫੀਸਦੀ ਅਤੇ ਐੱਸ.ਬੀ.ਆਈ. 'ਚ 0.6 ਫੀਸਦੀ ਗਿਰਾਵਟ ਆ ਗਈ। ਦੂਜੇ ਪਾਸੇ ਐੱਨ.ਟੀ.ਪੀ.ਸੀ. ਦੇ ਸ਼ੇਅਰ 'ਚ 1 ਫੀਸਦੀ ਤੇਜ਼ੀ ਆਈ। ਪਾਵਰ ਗ੍ਰਿਡ 'ਚ 0.7 ਫੀਸਦੀ ਅਤੇ ਐੱਚ.ਸੀ.ਐੱਸ. ਟੈੱਕ 'ਚ 0.3 ਫੀਸਦੀ ਵਾਧਾ ਦੇਖਿਆ ਗਿਆ। ਬੀ.ਪੀ.ਸੀ.ਐੱਲ, ਆਇਸ਼ਰ ਮੋਟਰਸ ਅਤੇ ਆਈ.ਓ.ਸੀ. ਦੇ ਸ਼ੇਅਰ 0.7 ਫੀਸਦੀ ਤੋਂ 1 ਫੀਸਦੀ ਤੱਕ ਚੜ੍ਹੇ।
ਦੱਸ ਦੇਈਏ ਕਿ ਬੈਂਕਿੰਗ, ਵਿੱਤੀ ਅਤੇ ਉਪਭੋਕਤਾ ਖੇਤਰ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰ 'ਚ ਲਾਭ ਦੇ ਵਿਚਕਾਰ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 231.80 ਅੰਕ ਚੜ੍ਹਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 231.80 ਅੰਕ ਭਾਵ ਜਾਂ 0.57 ਫੀਸਦੀ ਦੇ ਵਾਧੇ ਨਾਲ 41,198.66 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇਸ ਨੇ 41,334.89 ਅੰਕ ਦਾ ਸਭ ਤੋਂ ਉੱਚਾ ਪੱਧਰ ਅਤੇ 41,108.19 ਅੰਕ ਦਾ ਹੇਠਲਾ ਪੱਧਰ ਵੀ ਛੂਹਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.70 ਅੰਕ ਜਾਂ 0.61 ਫੀਸਦੀ ਦੇ ਵਾਧੇ ਨਾਲ 12,129.50 ਅੰਕ 'ਤੇ ਬੰਦ ਹੋਇਆ।  


Aarti dhillon

Content Editor

Related News